08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਵੀਰ ਬਾਲ ਦਿਵਸ 'ਤੇ ਅਕਾਲੀ ਦਲ ਦਾ ਯੂ-ਟਰਨ ਫਿਰ ਬੇਨਕਾਬ ਹੋਇਆ ਹੈ: ਪ੍ਰੋ: ਖਿਆਲਾ

Ad Position 21
No active advertisement
ਅਜੀਤ ਡੈਸਕ 26-12-2025
ਅੰਮਿ੍ਤਸਰ, 25 ਦਸੰਬਰ (ਹਰਮਿੰਦਰ ਸਿੰਘ)-ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਏ ਜਾਣ ਸੰਬੰਧੀ ਅਕਾਲੀ ਦਲ ਦਾ 'ਯੂ ਟਰਨ' ਫਿਰ ਬੇਨਕਾਬ ਹੋਇਆ ਹੈ | ਜਿਸ ਦਾ ਸਬੂਤ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਆਪਣੀ ਸਰਵਜਨਕ ਟਵੀਟ ਹੈ | ਪ੍ਰੋ. ਖਿਆਲਾ ਨੇ ਕਿਹਾ ਕਿ 14 ਨਵੰਬਰ 2019 ਨੂੰ , ਜਦੋਂ ਦੇਸ਼ ਭਰ 'ਚ ਬਾਲ ਦਿਵਸ ਮਨਾਇਆ ਜਾ ਰਿਹਾ ਸੀ, ਉਸ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਧਿਕਾਰਤ ਐਕਸ (ਟਵਿੱਟਰ) ਅਕਾਊਾਟ ਤੋਂ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ 'ਚ ਸਪਸ਼ਟ ਤੌਰ 'ਤੇ ਲਿਖਿਆ ਸੀ ਕਿ 'ਬਾਲ ਦਿਵਸ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ | ਹੱਕ, ਸੱਚ ਅਤੇ ਧਰਮ ਦੀ ਰਾਖੀ ਲਈ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਵਿਸ਼ਵ ਇਤਿਹਾਸ ਵਿਚ ਅਦੁੱਤੀ ਹੈ ਅਤੇ ਉਨ੍ਹਾਂ ਦੇ ਨਾਮ 'ਤੇ ਮਨਾਇਆ ਗਿਆ ਬਾਲ ਦਿਵਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸੇਧ ਦੇਵੇਗਾ |' ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ 'ਬਾਲ ਦਿਵਸ' ਦੇ ਰੂਪ ਵਿਚ ਮਨਾਉਣ ਦੀ ਮੰਗ ਖ਼ੁਦ ਅਕਾਲੀ ਦਲ ਵਲੋਂ ਹੀ ਕੀਤੀ ਗਈ ਸੀ | ਪ੍ਰੋ. ਖਿਆਲਾ ਨੇ ਸਪਸ਼ਟ ਕੀਤਾ ਕਿ ਛੋਟੇ ਸਾਹਿਬਜ਼ਾਦੇ ਬਾਲ ਅਵਸਥਾ ਵਿਚ ਧਰਮ, ਹੱਕ ਅਤੇ ਸੱਚ ਲਈ ਦਿੱਤੀ ਗਈ ਕੁਰਬਾਨੀ ਮਨੁੱਖੀ ਇਤਿਹਾਸ ਦੀ ਸਭ ਤੋਂ ਉੱਚੀ ਅਤੇ ਅਦੁੱਤੀ ਮਿਸਾਲ ਹੈ | 'ਵੀਰ ਬਾਲ ਦਿਵਸ' ਸ਼ਬਦ ਵੀਰਤਾ ਅਤੇ ਬਾਲਪਣ ਦਾ ਸਨਮਾਨ ਕਰਦਾ ਹੈ ਅਤੇ ਇਹ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹਿਜਾਦਾ ਨੰਦ ਕਾਲਜ ਵਿਖੇ ਵਰਚੁਅਲ ਐੱਫ. ਡੀ. ਪੀ. ਸਫ਼ਲਤਾਪੂਰਵਕ ਸਮਾਪਤ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਅਜਨਾਲਾ ਦੇ ਮੈਂਬਰਾਂ ਨੇ ਐਡਵੋਕੇਟ ਹਰਪਾਲ ਸਿੰਘ ਨਿੱਝਰ ਨੂੰ ਕੀਤਾ ਸਨਮਾਨਿਤ
Ad Position 24