ਅੰਮਿ੍ਤਸਰ, 25 ਦਸੰਬਰ (ਗਗਨਦੀਪ ਸ਼ਰਮਾ)-ਸ਼ਹਿਜਾਦਾ ਨੰਦ ਕਾਲਜ, ਗ੍ਰੀਨ ਐਵੀਨਿਊ ਦੇ ਪੀ.ਜੀ. ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਲੋਂ 'ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਅਧਿਆਪਕਾਂ ਦਾ ਸਸ਼ਕਤੀਕਰਨ' ਵਿਸ਼ੇ 'ਤੇ ਆਯੋਜਿਤ ਵਰਚੁਅਲ ਐੱਫ. ਡੀ. ਪੀ. (ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ) ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਿਆ | ਇਹ ਪ੍ਰੋਗਰਾਮ ਦੇ ਆਖਰੀ ਦਿਨ ਰਿਸੋਰਸ ਪਰਸਨ ਡਾ. ਹਰਮਨਦੀਪ ਸਿੰਘ ਗਿੱਲ (ਪਿ੍ੰਸੀਪਲ, ਗੁਰੂ ਅਰਜਨ ਦੇਵ ਖਾਲਸਾ ਕਾਲਜ, ਚੋਹਲਾ ਸਾਹਿਬ ਤਰਨ ਤਾਰਨ) ਨੇ 'ਪ੍ਰੀਸੀਜ਼ਨ ਐਗਰੀਕਲਚਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਅਤੇ ਪ੍ਰਭਾਵ' ਵਿਸ਼ੇ 'ਤੇ ਜਾਣਕਾਰੀ ਭਰਪੂਰ ਲੈਕਚਰ ਦਿੱਤਾ | ਉਨ੍ਹਾਂ ਸਿਹਤ ਸੰਭਾਲ, ਸਟਾਕ ਵਿਸ਼ਲੇਸ਼ਣ (ਬਲਾਕਚੇਨ), ਆਟੋਮੋਟਿਵ ਉਦਯੋਗ, ਖੋਜ ਤਕਨਾਲੋਜੀਆਂ (ਗੂਗਲ, ??ਚੈਟਜੀਪੀਟੀ, ਕਲਾਉਡ. ਏ. ਆਈ.), ਮਨੋਰੰਜਨ, ਸਿੱਖਿਆ ਅਤੇ ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇਸਦੇ ਉਪਯੋਗਾਂ ਦੀ ਸੰਖੇਪ ਜਾਣਕਾਰੀ ਨਾਲ ਕੀਤੀ | ਉਨ੍ਹਾਂ ਨੇ ਖੇਤੀਬਾੜੀ ਵਿਚ ਏ.ਆਈ. ਦੀ ਵਧਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਖੁਰਾਕ ਦੀ ਘਾਟ ਇਕ ਵੱਡੀ ਚੁਣੌਤੀ ਬਣ ਸਕਦੀ ਹੈ, ਜਿਸ ਦਾ ਹੱਲ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਹੀ ਸੰਭਵ ਹੈ | ਉਨ੍ਹਾਂ ਸਿੰਚਾਈ, ਫ਼ਸਲ ਕਟਾਈ, ਬਾਗਬਾਨੀ, ਮਿੱਟੀ ਅਤੇ ਫ਼ਸਲ ਨਿਗਰਾਨੀ, ਛਿੜਕਾਅ, ਮੌਸਮ ਪੂਰਵ ਅਨੁਮਾਨ, ਭਵਿੱਖਬਾਣੀ ਵਿਸ਼ਲੇਸ਼ਣ, ਫ਼ਸਲ ਚੋਣ, ਮਿੱਟੀ ਵਿਸ਼ਲੇਸ਼ਣ ਅਤੇ ਰੋਗ ਪਛਾਣ ਵਰਗੇ ਖੇਤਰਾਂ ਵਿਚ ਏ.ਆਈ. ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਜੀਪੀਐਸ, ਜੀਆਈਐਸ ਅਤੇ ਰਿਮੋਟ ਸੈਂਸਿੰਗ ਵਰਗੇ ਪਿ੍ਸੀਜ਼ਨ ਫਾਰਮਿੰਗ ਦੇ ਮੁੱਖ ਅੰਗਾਂ ਬਾਰੇ ਵੀ ਚਾਨਣ ਪਾਇਆ ਅਤੇ ਰਵਾਇਤੀ ਖੇਤੀ ਅਤੇ ਪਿ੍ਸੀਜ਼ਨ ਖੇਤੀ ਵਿਚ ਅੰਤਰ ਨੂੰ ਸਪਸ਼ਟ ਕੀਤਾ | ਕਾਲਜ ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਰਿਸੋਰਸ ਪਰਸਨ ਡਾ. ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੈਸ਼ਨ ਅਧਿਆਪਕਾਂ ਅਤੇ ਖੋਜਕਾਰਾਂ ਲਈ ਬਹੁਤ ਲਾਭਦਾਇਕ ਸਾਬਤ ਹੋਇਆ | ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦੇ ਹੋਏ ਐੱਫ. ਡੀ. ਪੀ. ਦੀ ਕਨਵੀਨਰ ਅਮਨਜੋਤ ਕੌਰ ਅਤੇ ਕੋਆਰਡੀਨੇਟਰ ਦਿਵਿਆ ਬਤਰਾ ਦੀ ਪ੍ਰੋਗਰਾਮ ਦੇ ਸਫਲਤਾਪੂਰਵਕ ਸੰਪੰਨ ਹੋਣ ਲਈ ਸ਼ਲਾਘਾ ਕੀਤੀ |