ਸੁਲਤਾਨਵਿੰਡ, 25 ਦਸੰਬਰ (ਗੁਰਨਾਮ ਸਿੰਘ ਬੁੱਟਰ)-ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਜ ਸੇਵੀ ਅਤੇ ਕਾਂਗਰਸੀ ਆਗੂ ਜਤਿੰਦਰ ਸਿੰਘ ਰਿੰਕਾ ਦੀ ਅਗਵਾਈ ਹੇਠ ਵਾਰਡ ਨੰਬਰ 39 ਖਾਲਸਾ ਕਾਲੋਨੀ ਜੀ. ਟੀ. ਰੋਡ ਸੁਲਤਾਨਵਿੰਡ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਹਲਕਾ ਖਡੂਰ ਸਾਹਿਬ ਤੋ ਕਾਂਗਰਸ ਦੇ ਸਾਬਕਾ ਐੱਮ. ਪੀ. ਜਸਬੀਰ ਸਿੰਘ ਡਿੰਪਾ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੌਕੇ ਗੱਲਬਾਤ ਕਰਦਿਆਂ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਪੁੰਨ ਹੈ | ਅਸੀਂ ਖੂਨਦਾਨ ਕਰਕੇ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਅ ਸਕਦੇ ਹਾਂ | ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਅੰਦਰ ਖੂਨ ਦਾ ਪ੍ਰਸਾਰ ਠੀਕ ਢੰਗ ਨਾਲ ਚੱਲਦਾ ਰਹਿੰਦਾ ਹੈ ਅਤੇ ਸਮੇ ਅਨੁਸਾਰ ਹੋਰ ਖੂਨ ਬਣਦਾ ਰਹਿੰਦਾ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਖੂਨਦਾਨ ਕੈਂਪ ਵਿਚ ਹਿੱਸਾ ਲੈ ਕੇ ਖੂਨਦਾਨ ਕਰਨਾ ਚਾਹੀਦਾ ਹੈ | ਇਸ ਖੂਨਦਾਨ ਕੈਂਪ ਵਿਚ 209 ਦੇ ਕਰੀਬ ਖੂਨਦਾਨੀਆਂ ਵਲੋਂ ਖੂਨਦਾਨ ਦਾਨ ਕੀਤਾ ਗਿਆ | ਇਸ ਮੌਕੇ ਭਾਈ ਦਿਲਬਾਗ ਸਿੰਘ ਖਾਲਸਾ, ਕੌਂਸਲਰ ਅਮਰਜੀਤ ਕੌਰ ਮਾਨ ਨਿਊ ਅੰਮਿ੍ਤਸਰ, ਗੁਰਕੰਵਲ ਸਿੰਘ ਮਾਨ, ਡਾ. ਸੁਪਿੰਦਰ ਸਿੰਘ ਢਿੱਲੋਂ, ਬਾਬਾ ਬਲਵਿੰਦਰ ਸਿੰਘ ਚਾਹਲ, ਡਾ. ਰਵੀ ਮਹਾਜਨ, ਲਖਵਿੰਦਰ ਸਿੰਘ ਸੋਨੀ, ਦਲਜੀਤ ਸਿੰਘ ਵਿੱਕੀ, ਬਾਬਾ ਨਿਰਮਲ ਸਿੰਘ, ਅਰਜਨ ਸਿੰਘ ਚੀਮਾ, ਸੁਖਪਾਲ ਸਿੰਘ ਚੌਹਾਨ, ਲੱਕੀ ਕਾਹਨਪੁਰੀਆ, ਜਸਵਿੰਦਰ ਸਿੰਘ, ਨਵਤੇਜ ਸਿੰਘ ਹੁੰਦਲ, ਮਨਜੀਤ ਸਿੰਘ ਬੈਂਕ ਵਾਲੇ, ਸਰਵਦੀਪ ਸਿੰਘ ਪੀ.ਪੀ. ਡਾਕਟਰਾਂ ਦੀ ਟੀਮ 'ਚ ਸੁਮਨ, ਸੁਖਦੀਪ ਸਿੰਘ, ਚਰਨਜੀਤ ਸਿੰਘ, ਸਰਵਣ ਸਿੰਘ ਪੀ.ਪੀ. ਬਿਕਰਮਜੀਤ ਸਿੰਘ ਬਲੱਡ ਬੈਂਕ, ਐਡਵੋਕੇਟ ਗਗਨਦੀਪ ਸ਼ਰਮਾ, ਏ. ਐੱਸ. ਆਈ. ਜਸਬੀਰ ਸਿੰਘ ਮੋਗਾ, ਮੰਨੂੰ ਧੁੰਨਾ, ਗੁਰਮੇਜ ਸਿੰਘ ਤੇਜੀ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ | ਸਮਾਜ ਸੇਵੀ ਜਤਿੰਦਰ ਸਿੰਘ ਰਿੰਕਾ ਵਲੋ ਸਾਬਕਾ ਐੱਮ. ਪੀ. ਜਸਬੀਰ ਸਿੰਘ ਡਿੰਪਾ ਅਤੇ ਹੋਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ |