08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਰੇਲਵੇ ਸਟੇਸ਼ਨ 'ਤੇ 'ਵੀਰ ਬਾਲ ਦਿਵਸ' ਦੀ ਮਹੱਤਤਾ ਨੂੰ ਉਜਾਗਰ ਕਰਦੇ ਵਿਸ਼ੇਸ਼ ਸਟੈਂਡ ਤੇ ਬੈਨਰ ਪ੍ਰਦਰਸ਼ਿਤ

Ad Position 21
No active advertisement
ਅਜੀਤ ਡੈਸਕ 26-12-2025
ਅੰਮਿ੍ਤਸਰ, 25 ਦਸੰਬਰ (ਗਗਨਦੀਪ ਸ਼ਰਮਾ)-ਰੇਲਵੇ ਸਟੇਸ਼ਨ 'ਤੇ 'ਵੀਰ ਬਾਲ ਦਿਵਸ' ਦੀ ਮਹੱਤਤਾ ਨੂੰ ਉਜਾਗਰ ਕਰਦੇ ਵਿਸ਼ੇਸ਼ ਸਟੈਂਡ ਅਤੇ ਬੈਨਰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਐੱਲ. ਈ. ਡੀ. ਸਕਰੀਨਾਂ 'ਤੇ ਇਸ ਸੰਬੰਧੀ ਤਿਆਰ ਕੀਤੀ ਗਈ ਸ਼ਾਰਟ ਵੀਡੀਓ ਵੀ ਚਲਾਈ ਗਈ | ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲਵੇ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਡਿਵੀਜ਼ਨ ਦੇ ਪ੍ਰਮੁਖ ਸਟੇਸ਼ਨਾਂ 'ਤੇ ਇਸ ਦਿਵਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਆਪਕ ਮੁਹਿੰਮ ਛੇੜੀ ਗਈ ਹੈ, ਜਿਸ ਦੇ ਤਹਿਤ ਵਿਸ਼ੇਸ਼ ਸਟੈਂਡੀਆਂ, ਬੈਨਰਾਂ, ਐੱਲ. ਈ. ਡੀ. ਸਕ੍ਰੀਨਾਂ ਅਤੇ ਅਨਾਉਂਸਮੈਂਟ ਰਾਹੀਂ, ਇਨ੍ਹਾਂ ਵੀਰ ਬਾਲਕਾਂ ਦੀ ਗਾਥਾ ਨੂੰ ਰਾਸ਼ਟਰੀ ਚੇਤਨਾ ਨਾਲ ਜੋੜਨ ਅਤੇ ਦੇਸ਼ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਦੀ ਕੁਰਬਾਨੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜੋ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਬੇਮਿਸਾਲ ਹਿੰਮਤ, ਕੁਰਬਾਨੀ ਅਤੇ ਰਾਸ਼ਟਰ ਨਿਰਮਾਣ ਮੁੱਲਾਂ ਤੋਂ ਪ੍ਰੇਰਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ | ਇਸ ਮੌਕੇ ਸੀ. ਐੱਮ. ਆਈ. ਬਲਵਿੰਦਰ ਸਿੰਘ, ਸੁਨੀਲ ਪਾਲ, ਐੱਸ. ਐੱਸ. ਮਾਨ ਸਮੇਤ ਹੋਰ ਰੇਲਵੇ ਅਧਿਕਾਰੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਵਾਮੀ ਸ਼ਰਧਾਨੰਦ ਦੇ ਸ਼ਹੀਦੀ ਦਿਨ 'ਤੇ ਹਵਨ ਯੱਗ ਕਰਵਾਇਆ ਅਗਲੀ ਖ਼ਬਰ ਬਾਡੀ ਬਿਲਡਰ ਤੇ ਉਸ ਦੀ ਮੰਗੇਤਰ ਦੀ ਜਿੰਮ 'ਚ ਹੋਈ ਲੜਾਈ ਦੀ ਵੀਡੀਓ ਵਾਇਰਲ
Ad Position 24