08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ 12 ਸਾਲਾ ਕੁੜੀ ਦੀ ਮੌਤ

Ad Position 21
No active advertisement
ਅਜੀਤ ਡੈਸਕ 26-12-2025
ਅੰਮਿ੍ਤਸਰ, 25 ਦਸੰਬਰ (ਰੇਸ਼ਮ ਸਿੰਘ)-ਸਰਕਾਰੀ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ 12 ਸਾਲਾ ਲੜਕੀ ਦੀ ਮੌਤ ਉਪੰਰਤ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕਿ ਮਿ੍ਤਕਾ ਕੁੜੀ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਇਲਾਜ 'ਚ ਲਾਪਰਵਾਹੀ ਵਰਤੇ ਜਾਣ ਕਾਰਨ ਲੜਕੀ ਦੀ ਮੌਤ ਹੋਈ ਹੈ | ਮਿ੍ਤਕਾ ਲੜਕੀ ਦੀ ਸ਼ਨਾਖਤ ਗੁਰਪ੍ਰੀਤ ਕੌਰ (12) ਵਾਸੀ ਪ੍ਰੇਮ ਨਗਰ ਵਜੋਂ ਹੋਈ ਹੈ | ਮਿ੍ਤਕਾ ਲੜਕੀ ਇੱਥੇ ਬੇਬੇ ਨਾਨਕੀ ਦੀ ਬੱਚਾ ਵਾਰਡ ਦੀ ਯੂਨਿਟ ਨੰਬਰ 3 'ਚ ਜ਼ੇਰੇ ਇਲਾਜ ਸੀ, ਦੀ ਮੌਤ ਉਪੰਰਤ ਹਸਪਤਾਲ 'ਚ ਮਰੀਜ਼ ਦੇ ਵਾਰਸਾਂ ਵਲੋਂ ਹੰਗਾਮਾ ਕੀਤਾ ਗਿਆ ਤੇ ਡਾਕਟਰਾਂ ਖਿਲਾਫ ਇਲਾਜ 'ਚ ਲਾਪਰਵਾਹੀ ਦੇ ਦੋਸ਼ ਲਾਏ ਗਏ | ਮਿ੍ਤਕਾ ਬੱਚੀ ਦੇ ਚਾਚੇ ਨੀਰਜ ਨੇ ਦਸਿਆ ਕਿ ਬੱਚੀ ਨੂੰ ਬੀਤੇ ਦਿਨ ਹੀ ਇੱਥੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਹਾਲਾਤ ਬਿਲਕੁਲ ਸਥਿਰ ਸੀ | ਐਕਸਰੇ ਰਿਪੋਰਟਾਂ 'ਚ ਉਸ ਦੇ ਫੇਫੜਿਆਂ 'ਚ ਪਾਣੀ ਭਰੇ ਜਾਣ ਦੀ ਗੱਲ ਸਾਹਮਣੇ ਆਈ ਸੀ ਜਿਸ ਉਪਰੰਤ ਛਾਤੀ ਦੇ ਮਾਹਿਰ ਡਾਕਟਰਾਂ ਨੂੰ ਵਿਖਾਉਣ ਲਈ ਕਿਹਾ ਗਿਆ | ਪਰ ਕੋਈ ਵੀ ਡਾਕਟਰ ਸਮੇਂ ਸਿਰ ਨਹੀਂ ਆਇਆ ਤੇ ਇਲਾਜ 'ਚ ਲਾਪਰਵਾਹੀ ਵਰਤੀ ਗਈ ਜਿਸ ਕਾਰਨ ਉਨ੍ਹਾਂ ਦੀ ਬੱਚੀ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੇ ਵਾਰਸਾਂ ਨੂੰ ਭਰੋਸਾ ਦਿੱਤਾ ਕਿ ਸ਼ਿਕਾਇਤ 'ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਜਿਸ ਉਪਰੰਤ ਬੱਚੀ ਦੀ ਲਾਸ਼ ਲੈ ਕੇ ਵਾਰਸ ਘਰ ਨੂੰ ਰਵਾਨਾ ਹੋ ਗਏ | ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਵਲੋਂ ਇਲਾਜ਼ 'ਚ ਲਾਪਰਵਾਹੀ ਦੇ ਦੋਸ਼ਾਂ ਸੰਬੰਧੀ ਜਦੋਂ ਗੁਰੂ ਨਾਨਕ ਦੇਵ ਹਸਪਾਤਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਹਿਰ ਡਾ. ਜਸਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਇਲਾਜ ਕੀਤਾ ਗਿਆ ਅਤੇ ਬੱਚੀ ਦੀ ਮੌਤ ਫੇਫੜਿਆਂ 'ਚ ਪਾਣੀ ਕੱਢਣ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਅਤੇ ਇਲਾਜ 'ਚ ਕੋਈ ਲਾਪਰਵਾਹੀ ਨਹੀਂ ਵਰਤੀ ਗਈ | ਇਸ ਦੀ ਰਿਪੋਰਟ ਮੈਡੀਕਲ ਕਾਲਜ ਦੇ ਪਿੰ੍ਰਸੀਪਲ ਨੂੰ ਵੀ ਭੇੇਜੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਗਿਰਜਾਘਰਾਂ 'ਚ ਕ੍ਰਿਸਮਸ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਸਵਾਮੀ ਸ਼ਰਧਾਨੰਦ ਦੇ ਸ਼ਹੀਦੀ ਦਿਨ 'ਤੇ ਹਵਨ ਯੱਗ ਕਰਵਾਇਆ
Ad Position 24