07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਵਿਧਾਇਕ ਧਾਲੀਵਾਲ ਨੇ ਕਿ੍ਸਮਸ ਮੌਕੇ ਇਸਾਈ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ

Ad Position 21
No active advertisement
ਅਜੀਤ ਡੈਸਕ 26-12-2025
ਅਜਨਾਲਾ, 25 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਫ਼ਤਿਹਗੜ੍ਹ ਚੂੜੀਆਂ ਰੋਡ ਤੇ ਸਥਿਤ ਸੰਤ ਮਾਈਕਲ ਕੈਥੋਲਿਕ ਚਰਚ ਅਤੇ ਪਾਸਟਰ ਅੰਕੁਰ ਨਰੂਲਾ ਮਨਿਸਟਰੀ ਬਰਾਂਚ ਅਜਨਾਲਾ ਸਮੇਤ ਸਰਹੱਦੀ ਖੇਤਰ ਦੇ ਵੱਖ-ਵੱਖ ਗਿਰਜਾਘਰਾਂ ਵਿਚ ਕ੍ਰਿਸਮਸ ਤੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸੰਤ ਮਾਈਕਲ ਕੈਥੋਲਿਕ ਚਰਚ ਅਜਨਾਲਾ ਵਿਖੇ ਫਾਦਰ ਜੋਸ਼ ਇਲੀਕਲ ਦੀ ਅਗਵਾਈ 'ਚ ਕਰਵਾਏ ਵਿਸ਼ੇਸ਼ ਸਮਾਰੋਹ ਵਿਚ ਉਚੇਚੇ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇਸਾਈ ਭਾਈਚਾਰੇ ਨੂੰ ਕ੍ਰਿਸਮਸ (ਵੱਡੇ ਦਿਨ) ਅਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਪੂਰੀ ਦੁਨੀਆਂ ਵਿਚ ਮਹਾਨ ਦਿਨ ਹੈ ਕਿਉਂਕਿ ਇਸ ਦਿਨ ਪੂਰੀ ਦੁਨੀਆ ਭਰ 'ਚ ਤਰੱਕੀ, ਸ਼ਾਂਤੀ, ਸਾਡੇ ਆਪਸੀ ਪ੍ਰੇਮ ਪਿਆਰ ਅਤੇ ਬੱਚਿਆਂ ਦੀ ਸਿੱਖਿਆ ਦਾ ਪੈਗ਼ਾਮ ਦਿੱਤਾ ਜਾਂਦਾ ਹੈ | ਇਸ ਤੋਂ ਇਲਾਵਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਾਸਟਰ ਅੰਕੁਰ ਨਰੂਲਾ ਮਿਨਿਸਟਰੀ ਬਰਾਂਚ ਅਜਨਾਲਾ ਵਿਚ ਪਹੁੰਚ ਕੇ ਵੀ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ | ਇਸ ਦੌਰਾਨ ਫਾਦਰ ਜੋਸ਼ ਇਲ਼ੀਕਲ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਅੱਜ ਦੇ ਦਿਨ ਮੌਕੇ ਗਿਰਜਾਘਰ ਪਹੁੰਚਣ ਲਈ ਧੰਨਵਾਦ ਕਰਨ ਦੇ ਨਾਲ-ਨਾਲ ਸਰਬੱਤ ਦੇ ਭਲੇ ਦੀ ਪ੍ਰਾਥਨਾ ਕੀਤੀ | ਇਸ ਮੌਕੇ ਡੀ.ਐੱਸ.ਪੀ. ਗੁਰਵਿੰਦਰ ਸਿੰਘ ਔਲਖ, ਮਹਿਲਾ ਵਿੰਗ ਪੰਜਾਬ ਦੀ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, 'ਆਪ' ਸ਼ਹਿਰੀ ਪ੍ਰਧਾਨ ਅਮਿੱਤ ਔਲ਼, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਸ਼ਿਵਦੀਪ ਸਿੰਘ ਚਾਹਲ, ਐਡਵੋਕੇਟ ਸੰਦੀਪ ਕੌਸ਼ਲ, ਮਹਿਲਾ ਵਿੰਗ ਹਲਕਾ ਕੋਆਰਡੀਨੇਟਰ ਬੀਬੀ ਗੁਰਦੀਪ ਕੌਰ ਅਜਨਾਲਾ, ਹਰਪ੍ਰੀਤ ਸਿੰਘ ਸੋਹਲ, ਸਰਪੰਚ ਗੁਰਨਾਮ ਸਿੰਘ ਕਮੀਰਪੁਰਾ, ਪ੍ਰਧਾਨ ਅਮਿੱਤ ਪੁਰੀ, ਸੁਖਦਿਆਲ ਸਿੰਘ ਭੱਖਾ, ਸਾਹਿਲ ਮਹਾਜਨ, ਸੁਨੀਲ ਗਿੱਲ, ਅਜੀਤ ਮਸੀਹ, ਠੇਕੇਦਾਰ ਜਾਰਜ ਮਸੀਹ, ਦੀਪਕ ਭੱਟੀ, ਰਾਹੁਲ ਗਿੱਲ, ਮੇਜਰ ਮਸੀਹ, ਸਾਬਾ ਭੱਟੀ, ਬਰਾਂਚ ਪ੍ਰਧਾਨ ਜੱਸ, ਸ਼ੁੱਭ ਮੁਕਾਮ ਅਤੇ ਦਿਲਬਾਗ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਵਿਖੇ ਲੋੜਵੰਦਾਂ ਲਈ ਵਸਤਰ ਵੰਡ ਕੈਂਪ ਲਗਾਇਆ ਅਗਲੀ ਖ਼ਬਰ ਯੋਜਨਾਵਾਂ ਦੇ ਬਾਵਜੂਦ ਸ਼ਾਹੀ ਸ਼ਹਿਰ ਸੈਰ-ਸਪਾਟੇ ਵਜੋਂ ਪਛੜਿਆ
Ad Position 24