10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪੀ. ਸੀ. ਸੀ. ਟੀ. ਯੂ. ਦੀ ਲੋਕਲ ਯੂਨਿਟ ਵਲੋਂ ਸੇਵਾ ਮੁਕਤੀ ਮੌਕੇ ਪ੍ਰੋ. ਮਦਨ ਮੋਹਨ ਜਿੰਦਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 27-12-2025
ਅੰਮਿ੍ਤਸਰ, 26 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ, ਅੰਮਿ੍ਤਸਰ ਵਿਖੇ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ. ਸੀ. ਟੀ. ਯੂ.) ਦੀ ਲੋਕਲ ਯੂਨਿਟ ਵਲੋਂ ਇਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਕਾਲਜ ਦੇ ਵਾਈਸ ਪਿ੍ੰਸੀਪਲ ਅਤੇ ਯੂਨਿਟ ਦੇ ਸਾਬਕਾ ਸਕੱਤਰ ਪ੍ਰੋ. ਮਦਨ ਮੋਹਨ ਜਿੰਦਲ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਅਧਿਆਪਕ ਏਕਤਾ ਅਤੇ ਸੰਗਠਨ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਪ੍ਰੋ. ਜਿੰਦਲ ਨੂੰ ਉਨ੍ਹਾਂ ਦੀ ਅਟੱਲ ਵਿਸ਼ਵਾਸ਼, ਸਿਧਾਂਤਕ ਅਗਵਾਈ ਅਤੇ ਨਿਸ਼ਕਾਮ ਸੇਵਾ ਲਈ ਸਨਮਾਨਿਤ ਕੀਤਾ ਗਿਆ, ਜਿਸ ਨਾਲ ਅਧਿਆਪਕਾਂ 'ਚ ਸਾਂਝੀ ਤਾਕਤ ਅਤੇ ਪੇਸ਼ਾਵਰ ਏਕਜੁਟਤਾ ਨੂੰ ਮਜ਼ਬੂਤੀ ਮਿਲੀ ਹੈ | ਸਮਾਗਮ ਦੀ ਅਧਿਆਕਸ਼ਤਾ ਯੂਨਿਟ ਪ੍ਰਧਾਨ ਡਾ. ਵਿਕਾਸ ਭਾਰਦਵਾਜ ਨੇ ਕੀਤੀ | ਇਸ ਮੌਕੇ ਪ੍ਰੋ. ਆਸ਼ੂ ਵਿਜ ਸਕੱਤਰ, ਡਾ. ਰਾਜਦਵਿੰਦਰ ਕੌਰ ਰੰਧਾਵਾ ਉਪ-ਪ੍ਰਧਾਨ, ਡਾ. ਵਿਕਰਮ ਚੌਧਰੀ ਸੰਯੁਕਤ ਸਕੱਤਰ, ਡਾ. ਆਸ਼ੀਸ਼ ਗੁਪਤਾ ਵਿੱਤ ਸਕੱਤਰ, ਡਾ. ਮੀਨੂ ਸ਼ਰਮਾ, ਪ੍ਰੋ. ਪ੍ਰਦੀਪ ਸੈਲੀ ਅਤੇ ਡਾ. ਰਜਨੀ ਬਾਲਾ ਵੀ ਹਾਜ਼ਰ ਸਨ | ਸਭਾ ਨੂੰ ਸੰਬੋਧਨ ਕਰਦਿਆਂ ਪ੍ਰੋ. ਜਿੰਦਲ ਨੇ ਸਟਾਫ ਮੈਂਬਰਾਂ 'ਚ ਏਕਤਾ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਦੇ ਵਾਜਬ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਅਧਿਆਪਕਾਂ ਨੂੰ ਉਭਰਦੀਆਂ ਚੁਣੌਤੀਆਂ ਦੇ ਸਾਹਮਣੇ ਸਾਂਝੀ ਤਾਕਤ ਅਤੇ ਸਾਵਧਾਨੀ ਨਾਲ ਖੜ੍ਹੇ ਰਹਿਣ ਦੀ ਅਪੀਲ ਕੀਤੀ | ਬੁਲਾਰਿਆਂ ਨੇ ਮੁਸ਼ਕਿਲ ਸਮਿਆਂ ਦੌਰਾਨ ਯੂਨਿਟ ਦੀ ਅਗਵਾਈ ਕਰਨ 'ਚ ਪ੍ਰੋ. ਜਿੰਦਲ ਦੀ ਸਰਾਹੁਣਯੋਗ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਅਧਿਆਪਕ ਵਰਗ 'ਚ ਏਕਤਾ, ਸਹਿਯੋਗ ਅਤੇ ਲੋਕਤੰਤਰਿਕ ਮੁੱਲਾਂ ਨੂੰ ਉਤਸ਼ਾਹਿਤ ਕਰਨ 'ਚ ਉਨ੍ਹਾਂ ਦੇ ਸਥਾਈ ਪ੍ਰਭਾਵ ਨੂੰ ਸਵੀਕਾਰਿਆ | ਸਮਾਗਮ ਦਾ ਸਮਾਪਨ ਧੰਨਵਾਦ ਪ੍ਰਸਤਾਵ ਅਤੇ ਪ੍ਰੋ. ਜਿੰਦਲ ਦੀ ਸਿਹਤਮੰਦ, ਸਰਗਰਮ ਅਤੇ ਅਰਥਪੂਰਨ
Ad Position 22
No active advertisement
ਪਿਛਲੀ ਖ਼ਬਰ ਸੇਂਟ ਥੌਮਸ ਚਰਚ ਵਡਾਲਾ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੱਡੀ ਸਕਰੀਨ ਲਗਾ ਕੇ ਕਰਵਾਇਆ ਗਿਆ ਸਮਾਗਮ
Ad Position 24