10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੇਂਟ ਥੌਮਸ ਚਰਚ ਵਡਾਲਾ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 27-12-2025
ਮਜੀਠਾ, 26 ਦਸੰਬਰ (ਮਨਿੰਦਰ ਸਿੰਘ ਸੋਖੀ)-ਸੇਂਟ ਥੌਮਸ ਚਰਚ ਵਡਾਲਾ ਵਿਖੇ ਫਾਦਰ ਨਥਾਨੀਅਲ ਦੀ ਅਗਵਾਈ ਵਿਚ ਸਮੂਹ ਇਸਾਈ ਭਾਈਚਾਰੇ ਵਲੋਂ ਪਭੂ ਯਿਸੂ ਮਸੀਹ ਦਾ ਜਨਮ ਦਿਨ ਕਿ੍ਸਮਿਸ ਡੇਅ (ਵੱਡਾ ਦਿਨ) ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਚਰਚ ਵਿਚ ਇਕ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਵਿਚ ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਸਿਆਸੀ ਸਕੱਤਰ ਬਲਜਿੰਦਰ ਸਿੰਘ ਛੀਨਾ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ | ਜਿਨ੍ਹਾਂ ਨੇ ਚਰਚ ਵਿਚ ਹਾਜ਼ਰ ਸਮੂਹ ਇਸਾਈ ਭਾਈਚਾਰੇ ਨਾਲ ਮਿਲ ਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਅਤੇ ਇੱਕ ਦੂਸਰੇ ਨੂੰ ਵੱਡੇ ਦਿਨ ਦੀ ਵਧਾਈ ਦਿੱਤੀ ਅਤੇ ਮਠਿਆਈਆਂ ਵੰਡੀਆਂ | ਫਾਦਰ ਨਥਾਨੀਅਲ ਮਸੀਹ ਨੇ ਪਵਿੱਤਰ ਬਾਈਬਲ ਵਿਚੋਂ ਪਵਿੱਤਰ ਬਾਣੀ ਦੇ ਆਧਾਰ 'ਤੇ ਵਿਆਖਿਆ ਕੀਤੀ ਅਤੇ ਪ੍ਰਭੂ ਯਿਸੂ ਮਸੀਹ ਵਲੋਂ ਦਰਸਾਏ ਪਿਆਰ ਅਤੇ ਸੱਚ ਦੇ ਰਾਹ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਨੇ ਸਮੂਹ ਲੋਕਾਈ ਨੂੰ ਆਪਸ ਵਿਚ ਪ੍ਰੇਮ ਅਤੇ ਪਿਆਰ ਨਾਲ ਇਕ ਜੁਟ ਹੋ ਕੇ ਰਹਿਣ ਲਈ ਕਿਹਾ ਅਤੇ ਆਪਸੀ ਮੱਤਭੇਦ ਭੁਲਾ ਕੇ ਸਮੁੱਚੀ ਮਾਨਵਤਾ ਦੇ ਭਲੇ ਲਈ ਕਾਰਜ ਕਰਨ ਲਈ ਕਿਹਾ | ਫਾਦਰ ਨਥਾਨੀਅਲ ਨੇ ਪ੍ਰਭੂ ਯਿਸੂ ਮਸੀਹ ਦੇ ਚਰਨਾ ਵਿਚ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਦੁਆ ਕੀਤੀ | ਉਨ੍ਹਾਂ ਨੇ ਸਮਾਗਮ ਵਿਚ ਆਏ ਵਿਸ਼ੇਸ਼ ਮਹਿਮਾਨ ਬਲਜਿੰਦਰ ਸਿੰਘ ਛੀਨਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਿਆਸੀ ਸਕੱਤਰ ਬਲਜਿੰਦਰ ਸਿੰਘ ਛੀਨਾ, ਸਰਪੰਚ ਚਰਨਜੀਤ ਸਿੰਘ ਵਾਡਾਲਾ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਮਿੰਟੂ ਵਡਾਲਾ, ਸਰਪੰਚ ਜਸਵੰਤ ਸਿੰਘ ਵੀਰਮ, ਸਰਪੰਚ ਪਰਮਿੰਦਰ ਸਿੰਘ ਉਪਲ, ਬਲਜਿੰਦਰ ਸਿੰਘ ਵਡਾਲਾ, ਸੰਮਤੀ ਮੈਂਬਰ ਸਿਮਰਜੀਤ ਸਿੰਘ, ਸਾਹਬ ਸਿੰਘ, ਲਾਟੀ ਮਸੀਹ, ਵਿਲੀਅਮ ਮਸੀਹ, ਸੋਨੀ ਮਸੀਹ ਸਾਬਾ ਮਸੀਹ, ਰੌਣਕੀ ਮਸੀਹ, ਧਾਮਾ ਮਸੀਹ ਸਮੇਤ ਵੱਡੀ ਗਿਣਤੀ ਵਿਚ ਮਸੀਹ ਭਾਈਚਾਰੇ ਦੇ ਲੋਕ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਮਨਰੇਗਾ ਦੇ ਨਾਂਅ 'ਤੇ ਲੋਕਾਂ ਨੂੰ ਗੰੁਮਰਾਹ ਕਰ ਰਹੀ ਹੈ-ਹਰਦੀਪ ਗਿੱਲ <br/> ਅਗਲੀ ਖ਼ਬਰ ਪੀ. ਸੀ. ਸੀ. ਟੀ. ਯੂ. ਦੀ ਲੋਕਲ ਯੂਨਿਟ ਵਲੋਂ ਸੇਵਾ ਮੁਕਤੀ ਮੌਕੇ ਪ੍ਰੋ. ਮਦਨ ਮੋਹਨ ਜਿੰਦਲ ਦਾ ਸਨਮਾਨ
Ad Position 24