ਕਾਂਗਰਸ ਮਨਰੇਗਾ ਦੇ ਨਾਂਅ 'ਤੇ ਲੋਕਾਂ ਨੂੰ ਗੰੁਮਰਾਹ ਕਰ ਰਹੀ ਹੈ-ਹਰਦੀਪ ਗਿੱਲ <br/>
ਅਜੀਤ ਡੈਸਕ
27-12-2025
ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਅੱਜ ਇੱਥੇ ਕੀਤਾ | ਉਨ੍ਹਾਂ ਦੱਸਿਆ ਕਿ ਨਵੇਂ ਕਾਨੂੰਨ ਤਹਿਤ ਹੁਣ 100 ਨਹੀਂ, ਸਗੋਂ 125 ਦਿਨਾਂ ਦੇ ਕੰਮ ਦੀ ਕਾਨੂੰਨੀ ਗਾਰੰਟੀ ਹੈ ਅਤੇ ਕੰਮ ਨਾਂਅ ਮਿਲਣ ਦੀ ਸਥਿਤੀ 'ਚ ਬੇਰੁਜ਼ਗਾਰੀ ਭੱਤੇ ਦੀ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ ਹੈ ਤੇ ਜੇਕਰ ਮਜ਼ਦੂਰੀ ਦੇਰ ਨਾਲ ਮਿਲਦੀ ਹੈ ਤਾਂ ਵਾਧੂ ਮੁਆਵਜ਼ੇ ਲਈ ਵੀ ਇਕ ਵਿਵਸਥਾ ਕੀਤੀ ਗਈ ਹੈ | ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਾਲ ਇਸ ਯੋਜਨਾ ਲਈ 1,51,282 ਕਰੋੜ ਤੋਂ ਵੱਧ ਦੀ ਵੱਡੀ ਰਕਮ ਦੀ ਤਜਵੀਜ਼ ਰੱਖੀ ਹੈ, ਤਾਂ ਜੋ ਰੁਜ਼ਗਾਰ ਪ੍ਰਦਾਨ ਕਰਨ ਲਈ ਪੈਸੇ ਦੀ ਕਮੀ ਨਾਂ ਆਵੇ ਅਤੇ ਉਸ ਪੈਸੇ ਦੀ ਵਰਤੋਂ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਕੀਤੀ ਜਾ ਸਕੇ |