29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜ਼ਿਲ੍ਹਾ ਤਰਨ ਤਾਰਨ 'ਚ ਬਲੈਕ ਆਊਟ ਅਤੇ ਮੌਕ ਡਰਿੱਲ <br/>

Ad Position 21
No active advertisement
ਅਜੀਤ ਡੈਸਕ 01-06-2025
ਤਰਨ ਤਾਰਨ, 31 ਮਈ (ਹਰਿੰਦਰ ਸਿੰਘ)-ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਤਰਨ ਤਾਰਨ ਵਿਚ ਨਿਰਧਾਰਿਤ ਸਮੇਂ 'ਤੇ ਬਲੈਕ ਆਊਟ ਕੀਤਾ ਗਿਆ ਅਤੇ ਐੱਸ.ਡੀ.ਐੱਮ. ਦਫਤਰ ਤਰਨ ਤਾਰਨ ਵਿਖੇ ਮੌਕ ਡਰਿੱਲ ਕੀਤੀ ਗਈ | ਇਸ ਤਹਿਤ ਸੰਭਾਵੀ ਡਰੋਨ ਤੇ ਹਵਾਈ ਹਮਲੇ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਤੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ ਗਿਆ | ਇਸ ਮੌਕ ਡਰਿੱਲ ਤਹਿਤ ਐੱਸ.ਡੀ.ਐੱਮ. ਦਫਤਰ ਤਰਨ ਤਰਨ ਵਿਖੇ ਕੰਮਕਾਜ ਵਾਲੇ ਦਿਨ ਡਰੋਨ ਤੇ ਹਵਾਈ ਹਮਲੇ ਕਾਰਨ ਅੱਗ ਲੱਗਣ ਤੋਂ ਬਾਅਦ ਵਾਲੀ ਸਥਿਤੀ ਤੇ ਬਚਾਅ ਕਾਰਜਾਂ ਬਾਰੇ ਅਭਿਆਸ ਕੀਤਾ ਗਿਆ | ਬਲੈਕ ਆਊਟ ਦੌਰਾਨ ਜ਼ਿਲ੍ਹੇ 'ਚ ਰਾਤ ਸਾਢੇ 8 ਤੋਂ 9 ਵਜੇ ਤੱਕ ਅੱਧਾ ਘੰਟਾ ਬਲੈਕ ਆਊਟ ਦੌਰਾਨ ਬਿਜਲੀ ਬੰਦ ਰਹੀ ਅਤੇ ਲੋਕਾਂ ਨੇ ਪ੍ਰਸ਼ਾਸਨ ਦਾ ਸਾਥ ਦਿੰਦਿਆਂ ਆਪਣੇ ਘਰਾਂ ਵਿਚ ਜਰਨੇਟਰ ਅਤੇ ਇਨਵੈਟਰਾਂ ਤੋਂ ਘਰਾਂ ਤੋਂ ਬਾਹਰਲੀ ਬਿਜਲੀ ਨੂੰ ਬੰਦ ਰੱਖਿਆ | ਬਲੈਕ ਆਊਟ ਕਾਰਨ ਭਾਵੇਂ ਘਰਾਂ, ਵਪਾਰਕ ਅਦਾਰਿਆਂ ਅਤੇ ਹੋਰਨਾਂ ਥਾਵਾਂ 'ਤੇ ਬਿਜਲੀ ਪੂਰੀ ਤਰ੍ਹਾਂ ਬੰਦ ਰਹੀ, ਪਰ ਸੜਕਾਂ 'ਤੇ ਹਨੇ੍ਹਰਾ ਹੋਣ ਦੇ ਬਾਵਯੂਦ ਆਵਾਜਾਈ ਜਾਰੀ ਰਹੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਤਰਨ ਤਰਨ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕ ਡਰਿੱਲ ਵਿਚ ਸਿਵਲ ਪ੍ਰਸ਼ਾਸ਼ਨ, ਪੁਲਿਸ ਵਿਭਾਗ, ਮਾਲ ਵਿਭਾਗ, ਫਾਇਰ ਬਿਗ੍ਰੇਡ ਤੇ ਪੰਜਾਬ ਹੋਮ ਗਾਰਡ ਦੀ ਸਿਵਲ ਡਿਫੈਂਸ ਟੀਮ ਨੇ ਭਾਗ ਲਿਆ | ਇਸ ਮੌਕ ਡਰਿੱਲ ਦੌਰਾਨ ਡਰੋਨ ਹਮਲੇ ਤੋਂ ਤੁਰੰਤ ਬਾਅਦ ਹੂਟਰ ਵਜਾਕੇ ਸਭ ਨੂੰ ਖ਼ਤਰੇ ਬਾਰੇ ਸੂਚਿਤ ਕੀਤਾ ਗਿਆ | ਸੰਭਾਵੀਂ ਅੱਗ ਲੱਗਣ ਪਿੱਛੋਂ ਫਾਇਰ ਬਿਝਗੇਡ ਵਲੋਂ ਅੱਗ ਉੱਪਰ ਕਾਬੂ ਪਾਇਆ ਗਿਆ | ਸਿਵਲ ਡਿਫੈਂਸ ਦੀਆਂ ਟੀਮਾਂ ਵਲੋਂ ਸੰਭਾਵੀ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਤੁਰੰਤ ਹਸਪਤਾਲ ਲਿਜਾਇਆ ਗਿਆ | ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਤੁਰੰਤ ਜ਼ਖ਼ਮੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ | ਇਸ ਮੌਕੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋ, ਡੀ.ਐੱਸ.ਪੀ. ਰਸ਼ਪਾਲ ਸਿੰਘ, ਇੰਸਪੈਕਟਰ ਹੋਮਗਾਰਡ ਹਰਮਿੰਦਰ ਸਿੰਘ ਦਿਓਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਰਪ੍ਰੀਤ ਸਿੰਘ ਸੰਧੂ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਮੀਟਿੰਗ <br/> ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
Ad Position 24