29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 01-06-2025
ਜੈਤੋ (ਫਰੀਦਕੋਟ), 31 ਮਈ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਅੱਜ ਨੇੜਲੇ ਪਿੰਡ ਰੋੜੀਕਪੂਰਾ ਵਿਖੇ ਨਸ਼ਾ ਕਰਨ ਦੇ ਆਦੀ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਤੋਂ ਪਤਾ ਲੱਗਿਆ ਮਨਪ੍ਰੀਤ ਸਿੰਘ ਉਰਫ਼ ਮਣੀ (22) ਪੁੱਤਰ ਸਾਰਜ ਸਿੰਘ ਵਾਸੀ ਰੋੜੀਕਪੂਰਾ ਜੋ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ | ਇਸ ਗੱਲ ਦਾ ਵੀ ਪਤਾ ਲੱਗਿਆ ਹੈ ਕਿ ਕੁਝ ਸਾਲ ਪਹਿਲਾ ਮਿ੍ਤਕ ਨੌਜਵਾਨ ਦੇ ਪਿਤਾ ਸਾਰਜ ਸਿੰਘ ਦੀ ਵੀ ਮੌਤ ਨਸ਼ੇ ਕਾਰਨ ਹੋਈ ਸੀ | ਨਸ਼ੇ ਨੇ ਮਿ੍ਤਕ ਮਨਪ੍ਰੀਤ ਸਿੰਘ ਦੇ ਪਰਿਵਾਰ ਦੀਆਂ ਦੋ ਔਰਤਾਂ ਨੂੰਹ, ਸੱਸ ਅਤੇ ਦੋ ਸਾਲ ਦੀ ਬੱਚੀ ਬੇਸਹਾਰਾ ਕਰ ਦਿੱਤਾ ਹੈ | ਮਿ੍ਤਕ ਦੀ ਵਿਧਵਾ ਮਾਂ ਨੇ ਮੀਡੀਆ ਸਾਹਮਣੇ ਆਪਣੀ ਦੁਖੜੇ ਸੁਣਾਉਂਦਿਆਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਅਤੇ ਨੁਮਾਇੰਦੇ ਪਿੰਡ-ਪਿੰਡ ਜਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਢੰਡੋਰਾ ਪਿੱਟ ਰਹੇ ਹਨ, ਪਰ ਅੱਜ ਵੀ ਪਿੰਡ ਰੋੜੀਕਪੂਰਾ 'ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਨੇ ਮੇਰੇ ਨੌਜਵਾਨ ਪੁੱਤਰ ਨੂੰ ਨਿਗਲ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ 'ਚ ਬਲੈਕ ਆਊਟ ਅਤੇ ਮੌਕ ਡਰਿੱਲ <br/> ਅਗਲੀ ਖ਼ਬਰ ਰਾਜਸਥਾਨ 'ਚ ਨਕਲੀ ਖਾਦਾਂ ਬਣਾਉਣ ਵਾਲੀਆਂ 13 ਫ਼ੈਕਟਰੀਆਂ ਦਾ ਪਰਦਾਫਾਸ਼ <br/>
Ad Position 24