29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਲੜਕੀ ਨਾਲ ਛੇੜਛਾੜ ਕਰਨ ਵਾਲਾ ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 01-06-2025
ਤਰਨ ਤਾਰਨ, 31 ਮਈ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਝਬਾਲ ਵਿਖੇ ਇਲਾਕੇ ਦੇ ਇਕ ਪਿੰਡ ਦੀ ਰਹਿਣ ਵਾਲੀ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਬੇਟੀ ਜਿਸਦੀ ਉਮਰ 15 ਸਾਲ ਹੈ, ਜੋ ਕਿ ਨਾਬਾਲਗ ਹੈ, ਜੋ ਕਿ ਸਕੂਲ ਜਾਂਦੀ ਹੈ | | ਕਰਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੰਜਵੜ ਕਲਾਂ ਮੋਟਰਸਾਈਕਲ ਲੈ ਕੇ ਉਸਦੀ ਬੇਟੀ ਦੇ ਮਗਰ ਜਾਂਦਾ ਹੈ ਅਤੇ ਰਸਤੇ ਵਿਚ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਉਸਦੀ ਬੇਟੀ ਦਾ ਰਸਤਾ ਰੋਕਦਾ ਹੈ | 29 ਮਈ ਨੂੰ ਜਦ ਉਸਦੀ ਬੇਟੀ ਸਕੂਲ ਤੋੋਂ ਵਾਪਸ ਆ ਰਹੀ ਸੀ ਤਾਂ ਗਲੀ ਵਿਚ ਕੋਈ ਨਾ ਹੋਣ ਕਾਰਨ ਉਕਤ ਵਿਅਕਤੀ ਉਸਦੀ ਬੇਟੀ ਦੀ ਕਿੱਟ ਪਿਛੋੋਂ ਫੜ ਕੇ ਉਸ ਨਾਲ ਜਬਰਸਤੀ ਕਰਨ ਲੱਗ ਪਿਆ ਅਤੇ ਉਸਦੇ ਬੇਟੇ ਵਲੋੋਂ ਰੌਲਾ ਪਾਉਣ 'ਤੇ ਭੱਜ ਗਿਆ | ਜਾਂਚ ਅਧਿਕਾਰੀ ਐੱਸ.ਆਈ.ਰਾਣੀ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਕੈਂਪ ਦੌਰਾਨ 127 ਦਿਵਿਆਂਗਜਨਾਂ ਤੇ ਬਜ਼ੁਰਗਾਂ ਨੂੰ ਸਰਕਾਰ ਵਲੋਂ ਵੰਡੇ ਗਏ ਸਹਾਇਕ ਉਪਕਰਣ <br/> ਅਗਲੀ ਖ਼ਬਰ ਸਾਲਿਆਂ ਕੁੱਟਿਆ ਜੀਜਾ, 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24