ਖਡੂਰ ਸਾਹਿਬ, 31 ਮਈ (ਰਸ਼ਪਾਲ ਸਿੰਘ ਕੁਲਾਰ)-ਦਿਵਿਆਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਸਰਕਾਰ ਵਲੋਂ ਉਨ੍ਹਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ | ਇਸੇ ਲੜੀ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਵਿਚ ਭਾਰਤ ਸਰਕਾਰ ਦੀਆਂ ਡਿਪ ਅਤੇ ਆਰ.ਵੀ.ਵਾਈ. ਯੋਜਨਾ ਦੇ ਅੰਤਰਗਤ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਮੁਫ਼ਤ ਉਪਕਰਣ ਵੰਡ ਵਿਧਾਇਕ ਖਡੂਰ ਸਾਹਿਬ ਦੇ ਪੀ.ਏ. ਕਰਨ ਅਤੇ ਅਲਿਮਕੋ ਮੋਹਾਲੀ ਵਲੋਂ ਮਿਸ. ਕਨਿਕਾ ਮਹਿਤਾ (ਜੂਨੀਅਰ ਮੈਨੇਜਰ) ਦੀ ਖਾਸ ਮੌਜੂਦਗੀ ਵਿਚ ਕੀਤਾ ਗਿਆ | ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨਾਂ ਸਸ਼ਕਤੀ ਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕਿ੍ਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਅਗਵਾਈ ਅਧੀਨ ਇਹ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮਾਰੋਹ ਵਿਚ ਲਗਪਗ 127 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਭਾਰਤ ਸਰਕਾਰ ਦੀਆਂ ਡਿਪ ਅਤੇ ਆਰ.ਵੀ.ਵਾਈ. ਯੋਜਨਾ ਦੇ ਅੰਤਰਗਤ ਲਗਪਗ 22 ਲੱਖ ਰੁਪਏ ਦੀ ਲਾਗਤ ਦੇ ਸਹਾਇਕ ਉਪਕਰਣ ਵੰਡੇ ਗਏ | ਲਾਭਪਾਤਰੀਆਂ ਨੂੰ ਜ਼ਿਲੇ੍ਹ ਵਿਚ ਪਹਿਲਾ ਪਰੀਖਣ ਸਮਾਰੋਹ ਵਿਚ ਨਿਸ਼ਾਨ ਬੱਧ ਕੀਤਾ ਗਿਆ ਸੀ | ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਨਿਰਮਿਤ ਕੁਲ 340 ਸਹਾਇਕ ਉਪਕਰਣ ਵੰਡੇ ਗਏ, ਜਿਸ ਵਿਚ 27 ਮੋਟਰਾਈਜ਼ਡ ਟਰਾਈਸਾਈਕਲ. ਸੀ.ਪੀ. ਚੇਅਰ, ਵਿਸਾਖੀਆਂ, ਕੰਨਾਂ ਦੀ ਮਸ਼ੀਨਾਂ, ਟਰਾਈ ਸਾਈਕਲ, ਛੜੀਆਂ, ਵੀਲ੍ਹ ਚੇਅਰ ਅਤੇ ਕੈਲਿਪਰਸ ਆਦਿ ਸ਼ਾਮਿਲ ਹਨ | ਸਮਾਰੋਹ ਵਿਚ ਭਾਰਤੀਯ ਕਿ੍ਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਦੇ ਅਧਿਕਾਰੀ ਅਤੇ ਖਡੂਰ ਸਾਹਿਬ ਦੇ ਐੱਸ.ਡੀ.ਐੱਮ. ਅਰਵਿੰਦਰਪਾਲ ਸਿੰਘ ਅਤੇ ਨਿਵੇਦਿਤਾ ਕੁਮਰਾ, ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਤਰਨ ਤਾਰਨ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਅਨੁਜ ਚੌਧਰੀ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੁੱਖ ਰੂਪ ਵਿਚ ਮੌਜੂਦ ਸਨ |