30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੁਖਮਨਦੀਪ ਕੌਰ ਅਤੇ ਕਿਰਨਦੀਪ ਕੌਰ ਕੁਰਾਸ਼ ਚੈਂਪੀਅਨਸ਼ਿਪ ਟੀਮ ਲਈ ਚੁਣੀਆਂ ਗਈਆਂ <br/>

Ad Position 21
No active advertisement
ਅਜੀਤ ਡੈਸਕ 01-06-2025
ਤਰਨ ਤਾਰਨ, 31 ਮਈ (ਹਰਿੰਦਰ ਸਿੰਘ)-ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਪਣੀ ਯੋਗਤਾ ਸਿੱਧ ਕਰਦੀ ਹੈ, ਕਿ ਜ਼ਿਲ੍ਹਾ ਤਰਨ ਤਰਨ ਦੀਆਂ ਸ਼ਹਿਜ਼ਾਦੀਆਂ ਨੇ ਤਰਨ ਤਰਨ ਦਾ ਨਾਮ ਰੌਸ਼ਨ ਕਰਦਿਆਂ ਦੱਖਣ ਕੋਰੀਆ ਵਿਚ ਹੋਣ ਵਾਲੀਆਂ ਏਸ਼ੀਅਨ ਕੁਰਾਸ਼ ਜੂਨੀਅਰ ਅਤੇ ਸੀਨੀਅਰ ਚੈਂਪੀਅਨਸ਼ਿਪ ਦੇ ਲਈ ਚੋਣ ਕੀਤੀ ਗਈ ਹੈ | ਇਸ ਸਬੰਧੀ 15 ਤੋਂ 17 ਮਈ ਤੱਕ ਟਰਾਇਲ ਅੰਬੇਦਕਰ ਸਟੇਡੀਅਮ ਸਹਾਰਨਪੁਰ ਵਿਖੇ ਕਰਵਾਏ ਗਏ ਸਨ | ਇਨ੍ਹਾਂ ਟਰਾਇਲਾਂ ਵਿਚ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਤਰਨ ਤਰਨ ਦੀਆਂ ਦੋ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਨੇ 70 ਕਿਲੋ ਭਾਰ ਵਰਗ ਵਿਚ ਆਪਣੀ ਜਗ੍ਹਾ ਬਣਾਉਂਦਿਆਂ ਜੂਨੀਅਰ ਅਤੇ ਸੀਨੀਅਰ ਕੈਟਾਗਰੀ ਵਿਚ ਆਪਣੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਨ੍ਹਾਂ ਦੋਵਾਂ ਵਿਦਿਆਰਥਣਾਂ ਦੀ ਇਸ ਮਾਣਮੱਤੀ ਉਪਲਬਧੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਅਤੇ ਜ਼ਿਲ੍ਹਾ ਸਪੋਰਟਸ ਅਫਸਰ ਜੁਗਰਾਜ ਸਿੰਘ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਕੁਰਾਸ਼ ਐਸੋਸ਼ੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਵਰਿੰਦਰ ਸਿੰਘ, ਜਨਰਲ ਸਕੱਤਰ ਸੁਰਜੀਤ ਸਿੰਘ ਅਤੇ ਪ੍ਰਵੀਨ ਠਾਕੁਰ ਦਾ ਇਸ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਨ ਕਰਨ ਵਿਚ ਵਿਸ਼ੇਸ਼ ਯੋਗਦਾਨ ਰਿਹਾ | ਇਨ੍ਹਾਂ ਵਿਦਿਆਰਥਣਾਂ ਨੂੰ ਕੋਚ ਸੁਖਜੀਤ ਕੌਰ ਪਿਛਲੇ ਲੰਬੇ ਸਮੇਂ ਤੋਂ ਖੇਡਾਂ ਦੇ ਗੁਣ ਸਿੱਖ ਰਹੇ ਹਨ | ਪਿ੍ੰਸੀਪਲ ਰਵਿੰਦਰ ਕੌਰ ਆਹਲੂਵਾਲੀਆ ਨੇ ਇਨ੍ਹਾਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਸਫਲਤਾ 'ਤੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਰਦਾਰ ਇਨਕਲੇਵ ਦੇ ਅਵਤਾਰ ਸਿੰਘ ਪੰਨੂ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ ਹੋਏ- ਹਰਮਿੰਦਰ ਸਿੰਘ ਗਿੱਲ, ਤਨੇਜਾ <br/> ਅਗਲੀ ਖ਼ਬਰ ਸਬ ਜੇਲ੍ਹ ਪੱਟੀ ਵਿਖੇ ਮਨਾਇਆ ਵਿਸ਼ਵ ਤੰਬਾਕੂ ਰਹਿਤ ਦਿਵਸ
Ad Position 24