ਖੇਮਕਰਨ, 31 ਮਈ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਖੇਮਕਰਨ ਵਲੋਂ ਬੜੀ ਸ਼ਰਧਾ ਨਾਲ ਮੇਨ ਬਾਜ਼ਾਰ 'ਚ ਮਨਾਇਆ ਗਿਆ | ਇਸ ਸੰਬੰਧੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਸੁਸਾਇਟੀ ਦੇ ਮੈਂਬਰਾਂ ਨੇ ਕੀਰਤਨ ਕੀਤਾ | ਜਿਸ ਉਪਰੰਤ ਸਾਰਾ ਦਿਨ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਫਰੂਟ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗਿਆਨੀ ਹਰਭਜਨ ਸਿੰਘ, ਸਕੱਤਰ ਸੁਰਿੰਦਰ ਸਿੰਘ ਲਾਡਾ, ਜਥੇਦਾਰ ਪ੍ਰੀਤਮ ਸਿੰਘ ਸਾਬਕਾ ਕੌਂਸਲਰ, ਹਰਜਿੰਦਰ ਸਿੰਘ ਬਿੱਲਾ ਮਹਿਤਾ, ਗੁਰਸੇਵਕ ਸਿੰਘ ਕੰਡਾ, ਸੋਨੂੰ ਚੌਹਾਨ, ਹਰਜੀਤ ਸਿੰਘ, ਸੁਮਿਤ ਮਹਿਤਾ, ਅੰਕੂ ਮਹਿਤਾ, ਜੱਗਾ ਸਿੰਘ ਤੋੋਂ ਇਲਾਵਾ ਅਨੇਕਾਂ ਦੁਕਾਨਦਾਰਾਂ ਨੇ ਸੇਵਾ 'ਚ ਹਿੱਸਾ ਪਾਇਆ |