05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾਉਣ ਤੱਕ ਹੀ ਸੀਮਤ ਹੈ ਸਰਕਾਰ- ਸੈਣੀ <br/>

Ad Position 21
No active advertisement
ਅਜੀਤ ਡੈਸਕ 02-06-2025
ਤਰਨ ਤਾਰਨ, 1 ਜੂਨ (ਇਕਬਾਲ ਸਿੰਘ ਸੋਢੀ)-ਆਮ ਲੋਕਾਂ ਦੀਆਂ ਸਮੱਸਿਆਂਵਾਂ ਤੇ ਭਲਾਈ ਸਕੀਮਾਂ ਸਮੇਤ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ 2500 ਰੁਪਏ ਪੈਨਸ਼ਨ ਦੀ ਗਰੰਟੀ ਦੇ ਮੁਹੱਲਿਆਂ ਵਾਰਡਾਂ ਵਿਚ ਬੈਠ ਕੇ ਫਾਰਮ ਭਰਕੇ ਬਦਲਾਅ ਲਿਆਉਣ ਦਾ ਹੌਕਾ ਦੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਖਾਸ ਪਾਰਟੀ ਬਣਕੇ ਰਿਵਾਇਤੀ ਪਾਰਟੀਆਂ ਵਾਂਗ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ | ਪਹਿਲੀ ਵਾਰ ਬਣੇ ਕਈ ਵਿਧਾਨ ਸਭਾ ਦੇ ਵਿਧਾਇਕਾਂ ਦੇ ਸਾਈਕਲ ਚਲਾ ਕੇ ਸੈਸ਼ਨ ਵਿਚ ਜਾਣਾ ਹੋਵੇ ਜਾਂ ਤਨਖਾਹ ਨਾ ਲੈਣ ਦੀ ਸ਼ੋਸ਼ੇਬਾਜ਼ੀ ਦੇ ਚਾਅ ਵੀ ਜਲਦੀ ਪੂਰੇ ਹੋ ਗਏ | ਮਹਿਲਾਵਾਂ ਤੇ ਦਿਵਿਆਂਗ ਵਰਗ ਗਰੰਟੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਦੂਜੇ ਪਾਸੇ ਪੰਜਾਬ ਸਰਕਾਰ ਕਦੇ ਮੁਹੱਲਾ ਕਲੀਨਿਕਾਂ, ਲੋਕ ਸਭਾ ਜ਼ਿਮਨੀ ਚੋਣਾਂ, ਕਦੇ ਸਿੱਖਿਆ ਕ੍ਰਾਂਤੀ, ਕਦੇ ਯੁੱਧ ਨਸ਼ਿਆਂ ਵਿਰੁੱਧ ਤੇ ਕਦੇ ਦੂਜੇ ਸੂਬਿਆਂ ਵਿਚ ਪੈਰ ਜਮਾਉਣ ਲਈ ਡੰਗ ਟਪਾਈ ਕਰਕੇ ਮੁਹਿੰਮਾਂ ਚਲਾਉਣ ਤੱਕ ਹੀ ਸੀਮਤ ਰਹਿ ਗਈ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਇਹ ਹਕੀਕਤ ਹੈ ਕਿ ਕਾਂਗਰਸ ਵੇਲੇ ਕੈਪਟਨ ਅਮਰਿੰਦਰ ਸਿੰਘ ਮਹਿਲਾ ਵਿਚੋਂ ਬਾਹਰ ਨਹੀਂ ਸੀ ਨਿਕਲਦੇ ਤੇ ਮੌਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਵੀ ਉਨ੍ਹਾਂ ਰਾਹਾਂ 'ਤੇ ਤੁਰ ਰਹੇ ਹਨ | ਪੰਜਾਬ ਦੀਆਂ ਕਿਸੇ ਵੀ ਜਥੇਬੰਦੀ ਨੂੰ ਮਿਲਣਾ ਪਸੰਦ ਨਹੀਂ ਕਰਦੇ, ਜਿਸ ਕਾਰਨ ਵੱਖ-ਵੱਖ ਜ਼ਿਲਿ੍ਹਆਂ ਵਿਚ ਸਰਕਾਰ ਵਿਰੁੱਧ ਦਿਨ-ਬ-ਦਿਨ ਰੋਸ ਵੱਧ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਰਾਜਬੀਰ ਭੁੱਲਰ ਨੇ ਕੀਤਾ ਕਾਂਗਰਸੀ ਵਰਕਰਾਂ ਨੂੰ ਲਾਮਬੰਦ... ਅਗਲੀ ਖ਼ਬਰ ਬੇਗੇਪੁਰ 'ਚ ਮੌਜੂਦਾ ਦੋ ਮੈਂਬਰ ਸਾਥੀਆਂ ਸਮੇਤ 'ਆਪ' ਛੱਡ ਕੇ ਕਾਂਗਰਸ 'ਚ ਸ਼ਾਮਿਲ
Ad Position 24