ਜੈ ਮਾਂ ਚਿੰਤਪੂਰਨੀ ਸੇਵਕ ਸਭਾ ਵਲੋਂ ਜਾਗਰਣ ਕਰਵਾਇਆ
ਤਰਨ ਤਾਰਨ, 4 ਨਵੰਬਰ (ਪਰਮਜੀਤ ਜੋਸ਼ੀ)—ਜੈ ਮਾਂ ਚਿੰਤਪੂਰਨੀ ਸੇਵਕ ਸਭਾ ਵਲੋਂ ਮੁਹੱਲਾ ਨਾਨਕਸਰ ਰੋਹੀ ਕੰਢਾ ਵਿਖੇ ਬੜੀਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਜਾਗਰਣ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਤਰਨ ਤਾਰਨ, 4 ਨਵੰਬਰ (ਪਰਮਜੀਤ ਜੋਸ਼ੀ)—ਜੈ ਮਾਂ ਚਿੰਤਪੂਰਨੀ ਸੇਵਕ ਸਭਾ ਵਲੋਂ ਮੁਹੱਲਾ ਨਾਨਕਸਰ ਰੋਹੀ ਕੰਢਾ ਵਿਖੇ ਬੜੀਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਜਾਗਰਣ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਾਗਰਣ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਪਹੁੰਚ ਕੇ ਹਾਜਰੀ ਭਰੀ ਅਤੇ ਮਾਤਾ ਰਾਣੀ ਜੀ ਦੀਆਂ ਸੁੰਦਰ ਭੇਟਾਂ ਦਾ ਗੁਣਗਾਨ ਕੀਤਾ ਅਤੇ ਹੋਈ ਹੋਈ ਸੰਗਤ ਨੂੰ ਨਿਹਾਲ ਕੀਤਾ। ਜਾਗਰਣ ਦੌਰਾਨ ਵਿਸ਼ੇਸ਼ ਤੌਰ ’ਤੇ ਕਲਾਕਾਰ ਗੌਰਵ ਚਤਰਥ ਨੇ ਸੁੰਦਰ ਭੇਂਟਾਂ ਦਾ ਗੁਣਗਾਨ ਕੀਤਾ। ਮੇਲੇ ਦੌਰਾਨ ਕੌਂਸਲਰ ਜਸਪ੍ਰੀਤ ਸਿੰਘ, ਪਰਮਜੀਤ ਸਿੰਘ, ਪ੍ਰਧਾਨ ਭੁਪਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਪਹੁੰਚੀਆਂ ਸਨ। ਜਾਗਰਣ ਦੌਰਾਨ ਸੰਗਤ ਲਈ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ।