ਅੰਮਿ੍ਤਸਰ, 2 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸੀ. ਬੀ. ਐੱਸ. ਈ ਵਲੋਂ ਸਮਰੱਥਾ ਨਿਰਮਾਣ ਪ੍ਰੋਗਰਾਮ ਅਧੀਨ ਐਕਸੈੱਲਸਮ ਹਾਈ ਸੀਨੀਅਰ ਸੈਕੰਡਰੀ ਸਕੂਲ, ਲੋਹਾਰਕਾ ਰੋਡ ਵਿਖੇ ਇਕ ਰੋਜ਼ਾ ਕਾਰਜਸ਼ਾਲਾ ਕਰਵਾਈ ਗਈ, ਜਿਸ ਦੀ ਅਗਵਾਈ ਗੁਰਪ੍ਰੀਤ ਕੌਰ ਓਬਰਾਏ ਪਿ੍ੰਸੀਪਲ ਅੰਮਿ੍ਤਸਰ ਪਬਲਿਕ ਸਕੂਲ ਫੋਕਲ ਪੁਆਇੰਟ, ਅਤੇ ਡਾ. ਗੁਰਮੀਤ ਕੌਰ ਗਿੱਲ, ਪਿ੍ੰਸੀਪਲ ਦਸਮੇਸ਼ ਨਰਸਰੀ ਸਕੂਲ ਮੁਕੇਰੀਆਂ, ਹੁਸ਼ਿਆਰਪੁਰ ਨੇ ਕੀਤੀ ਜੋ ਕਿ ਤਿਆਰੀ, ਪ੍ਰਤੀਕਿਰਿਆ ਤੇ ਘਟਨਾ ਦੀਆਂ ਸਮੱਸਿਆਵਾਂ ਤੇ ਕੇਂਦਰਿਤ ਸੀ | ਸਕੂਲ ਦੇ ਡਾਇਰੈਕਟਰ ਪਿ੍ੰ: ਗੁਨੀਤਾ ਗਰੇਵਾਲ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਕ ਅਰੰਭਿਕ ਉਪਰਾਲੇ ਦੇ ਤੌਰ 'ਤੇ ਆਪਣੇ ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਨੇ ਆਪਣੇ ਕਰੋਪੀ ਪ੍ਰਬੰਧਨ ਦੀ ਤਿਆਰੀ ਨੂੰ ਮਜਬੂਤ ਕਰਨ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ | ਸਕੂਲ ਜਾਣਦਾ ਹੈ ਕਿ ਨੌਜਵਾਨ ਮਨਾਂ ਨੂੰ ਨਾ ਸਿਰਫ ਅਕਾਦਮਿਕ ਗਿਆਨ ਪ੍ਰਦਾਨ ਕਰਨਾ ਜ਼ਰੂਰੀ ਹੈ, ਸਗੋਂ ਸੰਕਟਕਾਲੀਨ ਹਾਲਤਾਂ 'ਚ ਪ੍ਰਭਾਵਸ਼ਾਲੀ ਤਰੀਕੇ ਨਾਲ ਤਿਆਰ ਕਰਨਾ ਵੀ ਜ਼ਰੂਰੀ ਹੈ | ਇਸ ਨੂੰ ਅਰੰਭਿਕ ਤੌਰ ਤੇ ਸਕੂਲ 'ਚ ਉਨ੍ਹਾਂ ਦੱਸਿਆ ਕਿ ਸਾਡਾ ਉਦੇਸ਼ ਕੁਦਰਤੀ ਅਤੇ ਮਨੁੱਖੀ ਕਰੋਪੀਆਂ ਜਿਵੇਂ ਹੜ੍ਹ, ਭੁਚਾਲ, ਚੱਕਰਵਾਤ, ਉਦਯੋਗਿਕ ਦੁਰਘਟਨਾਵਾਂ, ਮਹਾਂਮਾਰੀ ਅਤੇ ਯੁੱਧ ਦੇ ਖਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਆਪਣੇ ਗਿਆਨ ਨਾਲ ਅਧਿਆਪਕਾਂ ਦਾ ਮਾਰਗਦਰਸ਼ਨ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੁਰੱਖਿਆ ਲਈ ਤਿਆਰੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਕੇ ਇਕ ਮਜ਼ਬੂਤ ਪੀੜੀ ਬਣਾ ਰਹੇ ਹਾਂ ਜੋ ਸੰਕਟ ਦੌਰਾਨ ਆਪਣਾ ਤੇ ਦੂਜਿਆਂ ਦਾ ਬਚਾਅ ਕਰ ਸਕਦੀ ਹੈ |