15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਨੰਬਰਦਾਰਾਂ ਦੇ ਵਫ਼ਦ ਨੇ ਐੱਸ. ਡੀ. ਐੱਮ. ਮਜੀਠਾ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-06-2025
ਐੱਸ. ਡੀ. ਐੱਮ. ਮਜੀਠਾ ਡਾ. ਹਰਨੂਰ ਕੌਰ ਢਿੱਲੋਂ ਨੂੰ ਸਨਮਾਨਿਤ ਕਰਦੇ ਹੋਏ ਜਗਰੂਪ ਸਿੰਘ ਅਠਵਾਲ, ਹਰਬੰਸ ਸਿੰਘ ਟਰਪਈ, ਸਵਰਨ ਸਿੰਘ ਟਰਪਈ ਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ


ਮਜੀਠਾ, 2 ਜੂਨ (ਮਨਿੰਦਰ ਸਿੰਘ ਸੋਖੀ)-ਤਹਿਸੀਲ ਮਜੀਠਾ ਦੇ ਨੰਬਰਦਾਰਾਂ ਦਾ ਇਕ ਵਫ਼ਦ ਨੰਬਰਦਾਰ ਜਗਰੂਪ ਸਿੰਘ ਅਠਵਾਲ ਦੀ ਅਗਵਾਈ ਵਿਚ ਐੱਸ. ਡੀ. ਐੱਮ. ਮਜੀਠਾ ਡਾ: ਹਰਨੂਰ ਕੌਰ ਢਿੱਲੋਂ ਨੂੰ ਮਿਲਿਆ ਅਤੇ ਉਨ੍ਹਾਂ ਦੇ ਮਜੀਠਾ ਵਿਖੇ ਬਤੌਰ ਐੱਸ. ਡੀ. ਐੱਮ. ਦਾ ਅਹੁਦਾ ਸੰਭਾਲਣ 'ਤੇ ਸਨਮਾਨਿਤ ਕੀਤਾ ਗਿਆ |
ਉਨ੍ਹਾਂ ਭਰੋਸਾ ਦਿਵਾਇਆ ਗਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਜਿਹੜੀ ਡਿਊਟੀ ਨੰਬਰਦਾਰਾਂ ਦੀ ਲਗਾਈ ਜਾਵੇਗੀ ਉਸ ਨੂੰ ਸਮੂਹ ਨੰਬਰਦਾਰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਐੱਸ. ਡੀ. ਐੱਮ. ਡਾ: ਢਿੱਲੋਂ ਨੇ ਸਮੂਹ ਨੰਬਰਦਾਰਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਵਲੋਂ ਸਮੇਂ-ਸਮੇਂ 'ਤੇ ਜਿਹੜੀ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾਂਦੀ ਹੈ ਉਹ ਡਟ ਕੇ ਇਸ ਜਿੰਮੇਵਾਰੀ ਨੂੰ ਪੂਰੀ ਕਰਦੇ ਹਨ | ਉਨ੍ਹਾਂ ਨੇ ਸਖ਼ਤੀ ਨਾਲ ਕਿਹਾ ਕਿ ਦਫਤਰ ਵਿਚ ਕਿਸੇ ਕਿਸਮ ਦਾ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਵਰਿੰਦਰ ਭਾਟੀਆ, ਦੀਪਕ ਭੱਟੀ, ਲਿਆਸ ਮਸੀਹ, ਨੰਬਰਦਾਰਾਂ ਵਿਚ ਜਗਰੂਪ ਸਿੰਘ ਅਠਵਾਲ, ਸਵਰਨ ਸਿੰਘ ਟਰਪਈ, ਹਰਬੰਸ ਸਿੰਘ ਟਰਪਈ, ਕਰਨੈਲ ਸਿੰਘ ਟਰਪਈ, ਕਿਰਪਾਲ ਸਿੰਘ ਬਾਬੋਵਾਲ, ਸੁਖਜੀਤ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ 'ਚ ਵਰਕਸ਼ਾਪ ਲਗਾਈ ਅਗਲੀ ਖ਼ਬਰ ਸ਼ਹੀਦ ਮਿੱਤ ਸਿੰਘ ਦੰਗਈ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ
Ad Position 24