29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਤਲੁਜ ਦਰਿਆ ਦਾ ਵਿਕਰਾਲ ਰੂਪ, ਗੱਟੀ ਹਰੀਕੇ ਨਜ਼ਦੀਕ ਨੋਚ ਨੂੰ ਲਾਈ ਢਾਹ

Ad Position 21
No active advertisement
ਸਤਲੁਜ ਦਰਿਆ ਦੇ ਤੇਜ਼ ਵਹਾਅ ਦਾ ਦਿ੍ਸ਼ | ਤਸਵੀਰ: ਕੁੰਦਰਾ
ਹਰੀਕੇ ਹਥਾੜ ਖੇਤਰ ਦੇ ਪਿੰਡ ਗੱਟੀ ਹਰੀਕੇ ਨਜ਼ਦੀਕ ਨੋਚ 'ਤੇ ਲੱਗੀ ਢਾਹ ਨੂੰ ਬਚਾਉਣ ਲਈ ਮਿੱਟੀ ਦੀਆਂ ਬੋਰੀਆਂ ਵਗੈਰਾ ਲਾਉਂਦੀਆਂ ਸੰਗਤਾਂ | ਤਸਵੀਰ: ਕੁੰਦਰਾ
ਹਰੀਕੇ ਹਥਾੜ ਖੇਤਰ ਵਿਚ ਹੜ੍ਹਾਂ ਦੀ ਲਪੇਟ ਵਿਚ ਆਇਆ ਘਰ | ਤਸਵੀਰ: ਕੁੰਦਰਾ
30-08-2025
ਹਰੀਕੇ ਪੱਤਣ, 29 ਅਗਸਤ (ਸੰਜੀਵ ਕੁੰਦਰਾ)- ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਸਤਲੁਜ ਦਰਿਆ ਦਾ ਵਿਕਰਾਲ ਰੂਪ ਦੇਖਣ ਨੂੰ ਮਿਲ ਰਿਹਾ ਹੈ ਤੇ ਤੇਜ਼ ਪਾਣੀ ਦੀਆਂ ਛੱਲਾਂ ਨੇ ਗੱਟੀ ਹਰੀਕੇ ਨਜ਼ਦੀਕ ਨੋਚ ਨੂੰ ਵੱਡੀ ਢਾਹ ਲਾ ਦਿੱਤੀ, ਜਿਸ ਕਾਰਨ ਧੁੱਸੀ ਬੰਨ੍ਹ ਅਤੇ ਕਈ ਪਿੰਡਾਂ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ | ਜਿਵੇਂ ਹੀ ਹਥਾੜ ਖੇਤਰ ਦੇ ਲੋਕਾਂ ਨੂੰ ਇਸ ਢਾਹ ਦਾ ਪਤਾ ਲੱਗਾ ਤਾਂ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਤਰੁੰਤ ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਬੰਨ੍ਹ ਬਚਾਉਣ ਲਈ ਟਰੈਕਟਰ ਟਰਾਲੀਆਂ ਮਿੱਟੀ ਆਦਿ ਲੈ ਕੇ ਆਉਣ ਦਾ ਸੁਨੇਹਾ ਦਿੱਤਾ | ਇਹ ਢਾਹ ਜੋ ਬੀਤੇ ਕੱਲ੍ਹ ਲੱਗੀ ਸੀ 'ਤੇ ਜਦ ਅੱਜ 'ਅਜੀਤ' ਦੀ ਟੀਮ ਮੌਕੇ 'ਤੇ ਪੁੱਜੀ ਤਾਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਅਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੀ ਅਗਵਾਈ ਹੇਠ ਸੈਂਕੜੇ ਸੰਗਤਾਂ ਆਪਣੇ ਸਾਧਨਾਂ ਰਾਹੀਂ ਮੌਕੇ 'ਤੇ ਬੰਨ੍ਹ ਨੂੰ ਬਚਾਉਣ ਲਈ ਲੱਗੇ ਹੋਏ ਸਨ | ਪਾਣੀ ਦਾ ਤੇਜ਼ ਵਹਾਅ ਮਰੁੰਮਤ ਦੇ ਕੰਮ ਵਿਚ ਅੜਿੱਕਾ ਬਣ ਰਿਹਾ ਸੀ ਪਰ ਸੰਗਤਾਂ ਇਕ ਜੁੱਟ ਹੋ ਕੇ ਡੱਟੀਆਂ ਹੋਈਆਂ ਸਨ | ਜਿਕਰਯੋਗ ਹੈ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਪੱਥਰਾਂ ਦੇ ਲੱਗੇ ਵੱਡੇ ਵੱਡੇ ਕਰੇਟ ਵੀ ਰੁੜ੍ਹ ਗਏ | ਇਸ ਮੌਕੇ ਗੱਟੀ ਹਰੀਕੇ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਬੱਬੂ ਨੇ ਕਿਹਾ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਅਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਦੀ ਅਗਵਾਈ ਹੇਠ ਨੋਚ ਨੂੰ ਬਚਾਉਣ ਲਈ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਗਤਾਂ ਵੱਡੀ ਗਿਣਤੀ ਵਿਚ ਤੁਰੰਤ ਪਹੁੰਚੀਆਂ ਪਰੰਤੂ ਵਿਭਾਗ ਵਲੋਂ ਕੋਈ ਸਾਰ ਨਹੀਂ ਲਈ ਗਈ | ਉਨ੍ਹਾਂ ਕਿਹਾ ਕਿ ਫਿਰ ਉੱਚ ਅਧਿਕਾਰੀਆਂ ਨੂੰ ਕਿਹਾ ਗਿਆ ਤਾਂ ਸਿਰਫ਼ ਖਾਲੀ ਤੋੜੇ ਹੀ ਭੇਜੇ ਗਏ ਜਦਕਿ ਸੰਗਤਾਂ ਖੁਦ ਆਪਣਾ ਤੇਲ ਡੀਜ਼ਲ ਬਾਲ ਕੇ ਟਰੈਕਟਰ-ਟਰਾਲੀਆਂ 'ਤੇ ਮਿੱਟੀ ਵਗੈਰਾ ਲਿਆ ਰਹੀਆਂ ਹਨ | ਇਸ ਮੌਕੇ ਸਾਬਕਾ ਸਰਪੰਚ ਰੇਸ਼ਮ ਸਿੰਘ ਕੁੱਤੀਵਾਲਾ ਨੇ ਕਿਹਾ ਇਸ ਨੋਚ ਨੂੰ ਬੀਤੇ ਕੱਲ੍ਹ ਤੋਂ ਢਾਹ ਲੱਗੀ ਹੋਈ ਹੈ ਜਿਸ ਨੂੰ ਬਚਾਉਣ ਲਈ ਇਲਾਕੇ ਦੀਆਂ ਸੰਗਤਾਂ ਦਿਨ ਰਾਤ ਡੱਟੀਆਂ ਹੋਈਆਂ ਹਨ ਪਰ ਸਰਕਾਰ ਨੇ ਕੋਈ ਵੀ ਮਦਦ ਨਹੀਂ ਪਹੁੰਚਾਈ | ਉਨ੍ਹਾਂ ਕਿਹਾ ਕਿ ਜੇਕਰ ਇਹ ਨੋਚ ਦਾ ਨੁਕਸਾਨ ਹੁੰਦਾ ਹੈ ਤਾਂ ਧੁੱਸੀ ਬੰਨ੍ਹ ਅਤੇ ਇਲਾਕੇ ਦੇ ਕਈ ਪਿੰਡਾਂ ਲਈ ਮਾਰੂ ਸਾਬਤ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੇ ਰਹਿਣ, ਖਾਣ-ਪੀਣ ਅਤੇ ਪਸ਼ੂਆਂ ਦੇ ਚਾਰੇ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ- ਲਾਲਜੀਤ ਸਿੰਘ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਦੁਬਾਰਾ ਸਮਾਂ-ਸਾਰਣੀ ਦਾ ਕੀਤਾ ਐਲਾਨ

Ad Position 24