29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਬਲਾਕ ਨੌਸ਼ਹਿਰਾ ਪੰਨੂਆਂ ਅੱਗੇ ਪੁਤਲਾ ਸਾੜਿਆ <br/>

Ad Position 21
No active advertisement
ਅਜੀਤ ਡੈਸਕ 30-08-2025
ਤਰਨ ਤਾਰਨ, 29 ਅਗਸਤ (ਹਰਿੰਦਰ ਸਿੰਘ)- ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮਨਰੇਗਾ ਕਾਮਿਆਂ ਦਾ ਕੰਮ ਬੰਦ ਕਰਨ ਅਤੇ ਮਿਹਨਤਾਨਾ ਸਮੇਂ ਸਿਰ ਨਾ ਦੇਣ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਜਿਸ ਦੀ ਅਗਵਾਈ ਕੰਮਲਜੀਤ ਕੌਰ ਸਾਬਕਾ ਸਰਪੰਚ ਚੌਧਰੀਵਾਲਾ, ਕੁਲਦੀਪ ਸਿੰਘ, ਮੰਗਲ ਸਿੰਘ ਰਟੌਲ ਨੇ ਕੀਤੀ | ਇਸ ਮੌਕੇ ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਰਟੌਲ, ਨੌਜਵਾਨ ਆਗੂ ਕੈਪਟਨ ਸਿੰਘ ਕਾਹਲਵਾਂ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਕੇਦਰੀ ਫੰਡਾਂ ਤੇ ਕੱਟ ਲਾਈ ਜਾ ਰਹੀ ਹੈ, ਮਨਰੇਗਾ ਵਰਕਰਾਂ ਨੂੰ ਮਿਹਨਤਆਨਾ ਨਿਗੂਣਾ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ਹੈ | ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਾਰੇ ਬੋਲਦਿਆ ਕਿਹਾ ਕਿ ਇਹ ਸਰਕਾਰ ਵੀ ਲੋਕ ਵਿਰੋਧੀ ਸਾਬਤ ਹੋਈ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਗਰੰਟੀਆ ਕੀਤੀਆਂ ਜਾ ਰਹੀਆਂ ਹਨ | ਮਜ਼ਦੂਰ ਦੇ ਵਿਰੋਧ 'ਚ ਦਿਹਾੜੀ ਦਾ ਸਮਾਂ ਘਟਾਉਣ ਦੀ ਥਾਂ 8 ਘੰਟੇ ਤੋੋਂ 12 ਘੰਟੇ ਸਮੇਂ ਦੇ ਮਤੇ ਪਾਸ ਕੀਤੇ ਜਾ ਰਹੇ ਹਨ, ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ, ਹਲਕਾ ਵਿਧਾਇਕਾ ਵਲੋਂ ਮਨਰੇਗਾ ਸਕੀਮ 'ਚ ਗੈਰ ਕਾਨੂੰਨੀ ਢੰਗ ਨਾਲ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ, ਨਸ਼ੇ, ਗੁੰਡਾਗਰਦੀ, ਕਤਲੋਗਾਰਦ, ਲੁੱਟਾਂ-ਖੋਹਾਂ ਪੂਰੇ ਜੋਬਨ ਹਨ, ਕਾਨੂੰਨ ਵਿਵਸਥਾ ਦਿਨੋੋਂ ਦਿਨ ਵਿਗੜਦੀ ਜਾ ਰਹੀ ਹੈ, ਪੁਲਿਸ ਪ੍ਰਸ਼ਾਸ਼ਨ ਲਚਾਰ ਹੋਇਆ ਪਿਆ ਹੈ, ਥਾਣਿਆਂ 'ਚ ਕਿਸੇ ਨੂੰ ਇਨਸਾਫ਼ ਨਹੀ ਮਿਲ ਰਿਹਾ | ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਦੀ ਦਿਹਾੜੀ 700 ਰੁਪਏ ਕਰਨ ਅਤੇ ਮਿਹਨਤਾਨਾ ਸਮੇਂ ਸਿਰ ਦਿੱਤਾ | ਇਸ ਮੌਕੇ ਕਵਲਜੀਤ ਕੌਰ, ਕੁਲਦੀਪ ਸਿੰਘ, ਮੰਗਲ ਸਿੰਘ, ਜਗੀਰ ਕੌਰ, ਗੁਰਜੀਤ ਕੌਰ, ਪਿੰਕੀ, ਅਮਰਜੀਤ ਕੌਰ, ਸੀਮਾ, ਪ੍ਰਭਜੀਤ ਕੌਰ, ਬੂਟਾ ਸਿੰਘ, ਰਣਜੋਤ ਸਿੰਘ, ਮੇਜਰ ਸਿੰਘ, ਜੱਗੂ, ਕੁਲਵੰਤ ਸਿੰਘ, ਬਗੀਚਾ ਸਿੰਘ, ਭਿੰਦਰ ਕੌਰ, ਬਲਵਿੰਦਰ ਕੌਰ, ਸੁਖਵਿੰਦਰ ਕੌਰ ਜੋਗਿੰਦਰ ਕੌਰ ਸੁਰਜੀਤ ਕੌਰ, ਮੱਸਾ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਝਬਾਲ ਨੇੜੇ ਸੜਕ ਕਿਨਾਰੇ ਸੁੱਟੀ ਨੌਜਵਾਨ ਦੀ ਲਾਸ਼ ਮਿਲੀ <br/> ਅਗਲੀ ਖ਼ਬਰ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੇ ਰਹਿਣ, ਖਾਣ-ਪੀਣ ਅਤੇ ਪਸ਼ੂਆਂ ਦੇ ਚਾਰੇ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ- ਲਾਲਜੀਤ ਸਿੰਘ...
Ad Position 24