29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪੰਜਾਬ ਸਰਕਾਰ ਵਲੋਂ ਹੜ੍ਹਾਂ ਦੀ ਸਥਿਤੀ ਲਈ ਕੀਤੀ ਗਈ ਐਡਵਾਈਜ਼ਰੀ ਜਾਰੀ- ਡਿਪਟੀ ਕਮਿਸ਼ਨਰ <br/>

Ad Position 21
No active advertisement
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ <br/> 30-08-2025
ਤਰਨ ਤਾਰਨ, 29 ਅਗਸਤ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਹੜ੍ਹਾਂ ਦੀ ਸਥਿਤੀ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹਾਂ ਦੌਰਾਨ ਆਮ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ | ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਪਾਣੀ ਦੇ ਸਿੱਧਾ ਸੰਪਰਕ ਵਿਚ ਆਉਣ ਤੋਂ ਬਚੋ, ਪਾਣੀ ਨਾਲ ਭਰੇ ਇਲਾਕਿਆਂ 'ਚ ਗਮਬੂਟ, ਸੁਰੱਖਿਆ ਲਈ ਜੁੱਤੇ ਪਹਿਨੋ, ਸਾਬਣ ਨਾਲ ਵਾਰ-ਵਾਰ ਹੱਥ ਧੋਵੋ | ਖਾਣ ਤੋਂ ਪਹਿਲਾਂ ਖਾਣ-ਪੀਣ ਦੀਆਂ ਚੀਜ਼ਾਂ ਢੱਕ ਕੇ ਰੱਖੋ, ਭੋਜਨ ਸੁਰੱਖਿਅਤ ਤਰੀਕੇ ਨਾਲ ਪਕਾਓ ਤੇ ਸਟੋਰ ਕਰੋ | ਉਨ੍ਹਾ ਕਿਹਾ ਕਿ ਪਾਣੀ ਨਾਲ ਸਬੰਧਤ ਬਿਮਾਰੀਆਂ ਦੀ ਰੋਕਥਾਮ ਲਈ ਸਿਰਫ਼ ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਪੀਓ, ਪਾਣੀ ਸਾਫ਼ ਢੱਕੇ ਹੋਏ ਭਾਂਡਿਆਂ ਵਿੱਚ ਸਟੋਰ ਕਰੋ | ਫਲ ਅਤੇ ਸਬਜ਼ੀਆਂ ਚੰਗੀ ਤਰ੍ਹਾਂ ਧੋ ਕੇ ਹੀ ਵਰਤੋ ਅਤੇ ਹੜ੍ਹ ਦੇ ਪਾਣੀ ਦੇ ਸੰਪਰਕ 'ਚ ਆਉਣ ਵਾਲਾ ਭੋਜਨ ਨਾ ਖਾਓ | ਉਨ੍ਹਾ ਕਿਹਾ ਕਿ ਮੱਛਰਾਂ, ਮੱਖੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਖੜ੍ਹਾ ਪਾਣੀ (ਟੈਂਕ, ਟਾਇਰ, ਕੂਲਰ) ਖਾਲ੍ਹੀ ਕਰੋ | ਮੱਛਰਦਾਨੀ ਦੀ ਵਰਤੋਂ ਕਰੋ, ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ, ਮੱਛਰ ਰੋਧਕ ਕਰੀਮ ਲਗਾਓ, ਪ੍ਰਭਾਵਿਤ ਖੇਤਰਾਂ ਵਿਚ ਫੌਗਿੰਗ, ਸਪਰੇਅ ਆਦਿ ਕੀਤੀ ਜਾਵੇ | ਉਨ੍ਹਾ ਕਿਹਾ ਕਿ ਸੱਪ ਦੇ ਕੱਟਣ ਤੋਂ ਬਚਣ ਲਈ ਸਾਨੂੰ ਰਾਤ ਨੂੰ ਪਾਣੀ ਵਾਲੇ ਇਲਾਕਿਆਂ 'ਚ ਟਾਰਚ, ਸੋਟੀ ਤੋਂ ਬਿਨਾ ਨਾ ਜਾਓ, ਖੱਡਾਂ, ਝਾੜੀਆਂ ਵਿਚ ਹੱਥ-ਪੈਰ ਨਾ ਪਾਓ, ਆਲੇ ਦੁਆਲੇ ਕੂੜਾ, ਪੱਥਰ, ਲੱਕੜ ਦੇ ਢੇਰ ਸਾਫ਼ ਰੱਖੋ | ਉਨ੍ਹਾ ਕਿਹਾ ਕਿ ਚਮੜੀ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਹੜ੍ਹ ਦੇ ਪਾਣੀ ਵਿਚ ਬਹੁਤੀ ਦੇਰ ਨਾ ਰਹੋ, ਸੁੱਕੇ ਕੱਪੜੇ ਪਹਿਨੋ, ਸਾਬਣ ਨਾਲ ਨਹਾਓ ਤੇ ਚਮੜੀ ਨੂੰ ਸੁਕਾਓ | ਇਨਫੈਕਸ਼ਨ ਹੋਣ 'ਤੇ ਡਾਕਟਰ ਨਾਲ ਸੰਪਰਕ ਕਰੋ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਓ, ਦਸਤ ਹੋਣ 'ਤੇ ਓ.ਆਰ.ਐੱਸ ਦਾ ਘੋਲ ਪੀਓ, ਸੌਣ ਲਈ ਮੱਛਰਦਾਨੀ ਵਰਤੋ, ਹੜ੍ਹ ਵਾਲੇ ਪਾਣੀ 'ਚ ਜਾਣ ਸਮੇਂ ਮੋਟੇ ਜੁੱਤੇ ਪਹਿਨੋ, ਜਿਆਦਾ ਸਮਾਂ ਗਿੱਲੇ ਨਾ ਰਹੋ, ਚਮੜੀ ਸੁੱਕੀ ਰੱਖੋ, ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਓ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਨੂੰ ਛੱਡ ਕਈ ਪਰਿਵਾਰ ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਹੋਏ ਕਾਂਗਰਸ 'ਚ ਸ਼ਾਮਿਲ <br/> ਅਗਲੀ ਖ਼ਬਰ ਦੰਗਾ ਪੀੜਤਾਂ ਨੂੰ ਨੌਕਰੀਆਂ ਦੇਣ ਵਰਗੇ ਭਾਜਪਾ ਲੈ ਰਹੀ ਇਤਿਹਾਸਕ ਫ਼ੈਸਲੇ -ਮਨਜੀਤ ਸਿੰਘ ਮੰਨਾ <br/>
Ad Position 24