20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਰਹੱਦ ਦੇ ਨਾਲ ਪਿੰਡ ਹਵੇਲੀਆਂ ਝਾੜ ਸਾਹਿਬ ਵਾਲੀ ਡਿਫੈਂਸ ਡਰੇਨ ਦਾ ਬੰਨ੍ਹ ਖ਼ਤਰੇ 'ਚ ਪਿਆ

Ad Position 21
No active advertisement
ਸਰਹੱਦੀ ਖੇਤਰ 'ਚ ਪਿੰਡ ਹਵੇਲੀਆ ਝਾੜ ਸਾਹਿਬ ਦੇ ਸਰਪੰਚ ਉਂਕਾਰ ਸਿੰਘ ਡਿਫੈਂਸ ਡਰੇਨ ਦੇ ਪੁਲ ਦੀ ਪਿੰਡ ਵਾਸੀਆਂ ਨਾਲ ਰਾਖੀ ਕਰਦੇ ਹੋਏ | ਤਸਵੀਰ: ਬਿੱਲਾ <br/> 04-09-2025
ਖੇਮਕਰਨ, 3 ਸਤੰਬਰ (ਰਾਕੇਸ਼ ਬਿੱਲਾ)-ਸਰਹੱਦ ਦੇ ਨਾਲ ਪੈਂਦੀ ਡਿਫੈਂਸ ਡਰੇਨ 'ਚ ਸਤਲੁਜ ਦਰਿਆ ਵਾਲੇ ਪਾਸੇ ਪਿੰਡ ਮੁੱਠਿਆਂਵਾਲਾ ਤਰਫੋਂ ਪਾਣੀ ਦਾ ਵਹਾਅ ਲਗਾਤਾਰ ਵੱਧਦਾ ਜਾ ਰਿਹਾ ਹੈ | ਇਹ ਡਰੇਨ ਪੂਰੀ ਪਾਣੀ ਨਾਲ ਭਰ ਗਈ ਹੈ, ਜਿਸ ਕਰਕੇ ਡਰੇਨ ਦਾ ਪਿੰਡ ਹਵੇਲੀਆਂ ਝਾੜ ਸਾਹਿਬ ਨਜ਼ਦੀਕ ਪੈਂਦੇ ਫੱਟੀਆਂ ਵਾਲੇ ਪੁੱਲ ਦਾ ਬੰਨ ਖਤਰੇ 'ਚ ਪੈ ਗਿਆ ਹੈ | ਪਿੰਡ ਦੇ ਸਰਪੰਚ ਉਂਕਾਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਆਪਣੇ ਤੌਰ 'ਤੇ ਬੰਨ੍ਹ ਨੰੂ ਟੁੱਟਣ ਤੋਂ ਬਚਾਉਣ ਲੱਗੇ ਹੋਏ ਹਨ | ਸਰਕਾਰਾਂ ਦੇ ਵਿਭਾਗਾਂ ਵਲੋਂ ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਡਰੇਨ ਕੇਂਦਰ ਸਰਕਾਰ ਦੇ ਫ਼ੌਜ ਨਾਲ ਸੰਬੰਧਿਤ ਗਰਿਫ ਵਿਭਾਗ ਅਧੀਨ ਹੈ, ਪਰ ਹੁਣ ਪਾਣੀ ਵਧਣ ਕਰਕੇ ਡਰੇਨ ਦੇ ਬੰਨ੍ਹ ਨੂੰ ਖ਼ਤਰਾ ਪੈ ਗਿਆ ਹੈ | ਬੰਨ੍ਹ ਦੇ ਹੇਠੋਂ ਪਾਣੀ ਰਿਸਣ ਕਰਕੇ ਸੰਬੰਧਿਤ ਪਿੰਡਾਂ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ | ਜੇਕਰ ਬੰਨ੍ਹ ਟੁੱਟ ਗਿਆ ਤਾਂ ਪਿੰਡਾਂ ਗੱਜਲ, ਹਵੇਲੀਆ ਝਾੜ ਸਾਹਿਬ, ਕੋਟਲੀ ਵਸਾਵਾ ਸਿੰਘ, ਝੁੱਗੀਆਂ ਤੇ ਹੋਰ ਅਨੇਕਾਂ ਪਿੰਡਾਂ ਦੀ ਦੋ ਹਜ਼ਾਰ ਦੇ ਕਰੀਬ ਝੋਨੇ ਦੀ ਪੱਕ ਰਹੀ ਫ਼ਸਲ ਡੁੱਬ ਜਾਵੇਗੀ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਬੰਨ੍ਹ ਦਾ ਮੁਆਇਨਾ ਕਰਕੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਕੰਮ ਚਾਲੂ ਕੀਤਾ ਜਾਵੇ ਤੇ ਨਾਲ ਦਿੱਲੀ ਪ੍ਰਸ਼ਾਸਨ ਸੰਬੰਧਿਤ ਗਰਿੱਫ ਵਿਭਾਗ ਦੇ ਧਿਆਨ 'ਚ ਲਿਆਵੇ | ਇਸ ਵਕਤ ਪਿੰਡਾਂ ਦੇ ਵਾਸੀ ਦਿਨ-ਰਾਤ ਬੰਨ੍ਹ ਦੀ ਰਾਖੀ ਕਰਦੇ ਆ ਰਹੇ ਹਨ | ਇਸ ਕਰਕੇ ਤੁਰੰਤ ਪਿੰਡਾਂ ਦੇ ਕਿਸਾਨਾਂ ਦੀ ਮਦਦ ਕੀਤੀ ਜਾਵੇ, ਤਾਂ ਜੋ ਬੰਨ ਟੁੱਟਣ ਬੱਚ ਸਕੇ |
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਰਾਹਤ ਕਾਰਜਾਂ ਦੀ ਪ੍ਰਸੰਸਾ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ
Ad Position 24