ਵਿਦੇਸ਼ ਫੇਰੀ ਤੋਂ ਪਰਤਦਿਆਂ ਬਾਬਾ ਸੁੱਖਾ ਸਿੰਘ ਸੇਵਾ ਕਾਰਜ ਵਿਚ ਜੁਟੇ
ਅਜੀਤ ਡੈਸਕ
06-09-2025
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੋ ਹੜਾਂ ਸਮੇਂ ਵਿਦੇਸ਼ ਕੇਨੈਡਾ ਵਿਚ ਗੁਰਮਤਿ ਪ੍ਰਚਾਰ 'ਤੇ ਸਨ, ਉੱਥੇ ਬੈਠਿਆਂ ਵੀ ਉਨ੍ਹਾਂ ਨੂੰ ਹੜ੍ਹ ਪੀੜਤਾਂ ਦਾ ਦਰਦ ਸਤਾ ਰਿਹਾ ਸੀ ਅਤੇ ਉਹ ਵਿਦੇਸ਼ ਤੋਂ ਪੰਜਾਬ ਪਰਤ ਆਏ ਹਨ ਅਤੇ ਉਹ ਆਉਂਦਿਆਂ ਹੀ ਸਿੱਧੇ ਸੇਵਾ ਕਾਰਜਾਂ ਵਿਚ ਜੁਟ ਗਏ | ਕਸਬਾ ਹਰੀਕੇ ਪੱਤਣ ਨਜ਼ਦੀਕ ਪਿੰਡ ਮਰੜ ਵਿਖੇ ਬਿਆਸ ਦਰਿਆ ਵਲੋਂ ਲਾਈ ਜਾ ਰਹੀ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮ ਵਿਚ ਖੁੱਦ ਮਿੱਟੀ ਅਤੇ ਬੋਰੀਆਂ ਲਾਉਣ ਦੇ ਕੰਮ ਵਿੱਚ ਖੁੱਦ ਜੁਟ ਗਏ | ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ |