17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮਿ੍ਤਕ ਬਲਾਕ ਕਾਂਗਰਸ ਪ੍ਰਧਾਨ ਗੁਰਮੇਲ ਸਿੰਘ ਤੂਤ ਦਾ ਅੰਤਿਮ ਸੰਸਕਾਰ <br/>

Ad Position 21
No active advertisement
ਅਜੀਤ ਡੈਸਕ 06-09-2025
ਪੱਟੀ, 5 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬੁੱਧਵਾਰ ਦੀ ਰਾਤ ਨੂੰ ਬੁਲਟ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਬਲਾਕ ਕਾਂਗਰਸ ਪੱਟੀ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਤੂਤ ਦਾ ਉਸ ਮੌਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਦ ਉਹ ਧੁੱਸੀ ਬੰਨ ਉਪਰ ਮਿੱਟੀ ਪਾ ਕੇ ਟਰੈਕਟਰ ਉਪਰ ਵਾਪਸ ਆਪਣੇ ਘਰ ਆ ਰਿਹਾ ਸੀ | ਜਿਸ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਪਣੀ ਟੀਮ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਹੋਰ ਆਗੂਆਂ ਸਮੇਤ ਸਿਵਲ ਹਸਪਤਾਲ ਪੱਟੀ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਮਿ੍ਤਕ ਗੁਰਮੇਲ ਸਿੰਘ ਦੀ ਲਾਸ਼ ਐਬਸ.ਐਬਸ.ਪੀ. ਦਫ਼ਤਰ ਮੂਹਰੇ ਰੱਖ ਇਨਸਾਫ ਲਈ ਧਰਨਾ ਦਿੱਤਾ, ਜਿਸ 'ਤੇ ਦੇਰ ਰਾਤ ਐਸ.ਐਸ.ਪੀ. ਦੀਪਕ ਪਾਰੀਕ ਵਲੋਂ ਭਰੋਸਾ ਦੁਆਇਆ ਕਿ ਦੋਸ਼ੀ ਜਲਦ ਕਾਬੂ ਕਰ ਲਏ ਜਾਣਗੇ ਅਤੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰ ਦਿੱਤੀ ਗਈ ਹੈ, ਜਿਸ ਉਪਰੰਤ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਾਰਿਆਂ ਦੀ ਸਹਿਮਤੀ ਨਾਲ ਧਰਨਾ ਸਮਾਪਤ ਕੀਤਾ | ਜਿਸ 'ਤੇ ਸ਼ੁੱਕਰਵਾਰ ਸਵੇਰੇ ਪੁਲਿਸ ਪ੍ਰਸ਼ਾਸਨ ਵਲੋਂ ਏ.ਡੀ.ਜੀ.ਪੀ. ਵਲੋਂ ਸੁਰੱਖਿਆ ਲਈ ਜਾਰੀ ਪੱਤਰ ਮਿਲ ਗਿਆ, ਜਿਸ ਉਪਰੰਤ ਪਰਿਵਾਰ ਵਲੋਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਅਤੇ ਗੁਰਮੇਲ ਸਿੰਘ ਤੂਤ ਦਾ ਗ਼ਮਗੀਨ ਮਹੌਲ ਵਿਚ ਅੰਤਿਮ ਸੰਸਕਾਰ ਹੋਇਆ | ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਬਲਾਕ ਪ੍ਰਧਾਨ ਗੁਰਮੇਲ ਸਿੰਘ ਤੂਤ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਫਿਰ ਲੜਾਈ ਲੜੀ ਜਾਵੇਗੀ | ਇਸ ਮੌਕੇ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਸੁਲਤਾਨਪੁਰ ਲੋਧੀ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਸਾਬਕਾ ਚੇਅਰਮੈਨ ਪਿ੍ੰਸੀਪਲ ਹਰਦੀਪ ਸਿੰਘ ਪੱਟੀ, ਸਾਬਕਾ ਚੇਅਰਮੈਨ ਜਗਤਾਰ ਸਿੰਘ ਬੁਰਜ ਸੀਨੀਅਰ ਕਾਗਰਸੀ ਆਗੂ, ਹਰਪ੍ਰੀਤ ਸਿੰਘ ਸੰਧੂ ਪੀ.ਪੀ.ਸੀ.ਸੀ. ਮੈਂਬਰ, ਮਨਿੰਦਰਪਾਲ ਸਿੰਘ ਪਲਾਸੌਰ ਪੀ.ਪੀ.ਸੀ.ਸੀ. ਮੈਂਬਰ, ਸਾਬਕਾ ਪ੍ਰਧਾਨ ਨਗਰ ਕੌਂਸਲ ਪੱਟੀ ਦਲਬੀਰ ਸਿੰਘ ਸੇਖੋਂ, ਹਰਮਨ ਸੇਖੋਂ ਜਨਰਲ ਸੈਕਟਰੀ ਯੂਥ ਕਾਂਗਰਸ ਪੰਜਾਬ, ਨਵਰੀਤ ਸਿੰਘ ਜੱਲੇਵਾਲ ਪ੍ਰਧਾਨ ਬਲਾਕ ਨੌਸ਼ਹਿਰਾ ਪੰਨੂੰਆਂ, ਸੁਖਵਿੰਦਰ ਸਿੰਘ ਸੰਗਵਾਂ ਪੀ.ਏ., ਗੁਰਵੇਲ ਸਿੰਘ ਲੁਹਾਰੀਆ, ਜੁਗਰਾਜ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਸ਼ੋਸ਼ਲ ਮੀਡੀਆ ਕਾਂਗਰਸ, ਹਰਪ੍ਰੀਤ ਸਿੰਘ ਸੋਨੀ ਪ੍ਰਧਾਨ ਬਲਾਕ ਖਡੂਰ ਸਾਹਿਬ, ਪੋਪਨ ਧਾਰੀਵਾਲ, ਡਾ. ਪਿਆਰਾ ਸਿੰਘ, ਜੋਗਿੰਦਪਾਲ ਵੇਦੀ, ਸੰਦੀਪ ਸਿੰਘ ਮੰਡਲ ਪ੍ਰਧਾਨ, ਬਲਰਾਜ ਸਿੰਘ ਭੱਗੁਪੂਰ, ਸੋਭਾ ਸਿੰਘ, ਵਿਜੈ ਕੁਮਾਰ ਸ਼ਰਮਾਂ ਸ਼ਹਿਰੀ ਪ੍ਰਧਾਨ ਪੱਟੀ, ਕੁਲਦੀਪ ਸਿੰਘ ਪਨਗੋਟਾ, ਨਰਿੰਦਰ ਸਿੰਘ ਜੋਤਸ਼ਾਹ, ਸੁਖਵਿੰਦਰ ਸਿੰਘ ਮੁੱਛ, ਰਣਜੀਤ ਸਿੰਘ ਰਾਣਾ ਬੁੱਟਰ, ਸੁਰਜੀਤ ਸਿੰਘ, ਦਰਸ਼ਨ ਸਿੰਘ ਪ੍ਰੀਤ ਪੈਲਸ, ਨਕੁਲ ਦੇਵਗਨ, ਜਗਮੇਲ ਸਿੰਘ ਸੀਤੋ ਮਹਿ ਝੁੱਗੀਆਂ, ਮਨਜਿੰਦਰ ਸਿੰਘ ਕੈਰੋਂ, ਸਤਨਾਮ ਸਿੰਘ ਭੁੱਲਰ, ਹਰਚੰਦ ਸਿੰੰਘ ਨਦੋਹਰ, ਦਲਜਿੰਦਰ ਸਿੰਘ ਜਵੰਦਾ, ਜਰਮਨਜੀਤ ਸਿੰਘ ਸਰਪੰਚ ਭੰਗਾਲਾ, ਗੁਰਮੀਤ ਸਿੰਘ, ਸੀਮਾ ਸ਼ਰਮਾ, ਭੁਪਿੰਦਰ ਕੁਮਾਰ ਬਲਾਕ ਪ੍ਰਧਾਨ ਚੋਹਲਾ ਸਾਹਿਬ, ਡਾ. ਜਗਨਨਾਥ, ਨਿਰਮਲਜੀਤ ਸਿੰਘ ਲਾਲੀ, ਹਰੀਸ਼ ਕੁਮਾਰ ਦੇਵਗਨ, ਗੁਰਦਿਆਲ ਸਿੰਘ, ਲਖਬੀਰ ਸਿੰਘ, ਕੁਲਜੀਤ ਸਿੰਘ ਅਤੇ ਇਲਾਕੇ ਦੇ ਸਰਪੰਚ, ਪੰਚ ਅਤੇ ਕਾਂਗਰਸੀ ਆਗੂ ਤੇ ਵਰਕਰ ਭਾਰੀ ਗਿਣਤੀ ਵਿਚ ਸ਼ਾਮਿਲ ਹੋਏ ਅਤੇ ਮਿ੍ਤਕ ਗੁਰਮੇਲ ਸਿੰਘ ਤੂਤ ਦੇ ਬੇਟੇ ਮਨਜੀਤ ਸਿੰਘ, ਪ੍ਰਮਵੀਰ ਸਿੰਘ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਖੜ੍ਹੀ-ਚੇਅਰਮੈਨ ਗੁਰਪ੍ਰਤਾਪ, ਸਰਪੰਚ ਰਣਧੀਰ, ਪ੍ਰਦੀਪ ਬੋਦੇਵਾਲ <br/> ਅਗਲੀ ਖ਼ਬਰ ਜੇਲ੍ਹ ਵਿਚੋਂ ਮੋਬਾਈਲ ਫੋਨ ਮਿਲਣ 'ਤੇ 5 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24