ਖੇਮਕਰਨ, 5 ਸਤੰਬਰ (ਰਾਕੇਸ਼ ਬਿੱਲਾ)-ਸਰਹੱਦੀ ਪਿੰਡ ਮਹਿੰਦੀਪੁਰ ਦੇ ਹਥਾੜ 'ਚ ਕੰਡਿਆਲੀ ਤਾਰ ਦੇ ਨਾਲ-ਨਾਲ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਤੋਂ ਹਜ਼ਾਰਾਂ ਏਕੜ ਰਕਬੇ ਨੂੰ ਬਚਾਉਣ ਲਈ ਬਣਾਏ ਗਏ ਧੁੱਸੀ ਬੰਨ ਨਾਲ 15 ਫੁੱਟ ਤੱਕ ਪਾਣੀ ਲੱਗਾ ਹੋਇਆ ਹੈ, ਜਿਸ ਕਰਕੇ ਬੰਨ੍ਹ ਨੂੰ ਮਜ਼ਬੂਤ ਕਰਨ 'ਚ ਸੰਗਤਾਂ ਦਿਨ-ਰਾਤ ਲੱਗੀਆਂ ਹੋਈਆਂ ਹਨ | ਰੋਜ਼ਾਨਾ ਦਾਨੀ ਸੱਜਣ ਬੰਨ੍ਹ ਦੀ ਮਜ਼ਬੂਤੀ 'ਚ ਚੱਲ ਰਹੀ ਸੇਵਾ 'ਚ ਹਿੱਸਾ ਪਾ ਰਹੇ ਹਨ | ਆਮ ਆਦਮੀ ਪਾਰਟੀ ਦੇ ਐ?ਨ.ਆਰ.ਆਈ. ਆਗੂ ਬਲਵੰਤ ਸਿੰਘ ਸੰਧੂ ਟਰਾਂਸਪੋਰਟਰ ਅਮਰੀਕਾ ਨੇ ਬੰਨ੍ਹ ਦੀ ਚੱਲ ਰਹੀ ਸੇਵਾ 'ਚ 35 ਹਜ਼ਾਰ ਦੀ ਰਾਸ਼ੀ ਦਾ ਡੀਜ਼ਲ ਮੁਹੱਈਆ ਕਰਵਾ ਕੇ ਹਿੱਸਾ ਪਾਇਆ ਹੈ | ਪਿੰਡ ਦੇ ਸਰਪੰਚ ਤੇ ਕਿਸਾਨ ਆਗੂ ਪ੍ਰਗਟ ਸਿੰਘ ਭਾਸ਼ਾ ਨੇ ਵਿਸ਼ੇਸ ਤੌਰ 'ਤੇ ਸਮੂਹ ਦਾਨੀ ਸੱਜਣਾਂ ਤੇ ਬਲਵੰਤ ਸਿੰਘ ਸੰਧੂ ਦਾ ਪਿੰਡ ਤਰਫੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ 'ਚ ਇਹ ਬਹੁਤ ਵੱਡਾ ਗੁਣ ਹੈ ਕਿ ਉਹ ਵਿਦੇਸ਼ 'ਚ ਰਹਿ ਕੇ ਵੀ ਹਰ ਸਮੇਂ ਇਲਾਕੇ ਦੀ ਚਿੰਤਾ ਕਰਦੇ ਹੈ | ਉਨ੍ਹਾਂ ਨੇ ਅਮਰੀਕਾ 'ਚ ਆਪਣੇ ਯਤਨਾਂ ਨਾਲ ਇਸ ਇਲਾਕੇ ਦੇ ਪਿੰਡਾਂ ਦੇ ਸੈਂਕੜੇ ਨੌਜਵਾਨਾਂ ਦੀ ਮਦਦ ਕਰਕੇ ਸੈਟ ਕਰਵਾਇਆ ਹੈ | ਇਸ ਲਈ ਸਮੁੱਚਾ ਇਲਾਕਾ ਸੰਧੂ ਪਰਿਵਾਰ ਦਾ ਬਹੁਤ ਸਤਿਕਾਰ ਕਰਦਾ ਹੈ |