ਝਬਾਲ, 5 ਸਤੰਬਰ (ਸਰਬਜੀਤ ਸਿੰਘ)-ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸੇਵਾ ਦੇ ਕਾਰਜ ਕਰਵਾ ਰਹੇ ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਵਲੋਂ ਸੇਵਾ ਸੁਸਾਇਟੀ ਦੇ ਮੈਂਬਰਾਂ ਨੂੰ ਵੱਖ-ਵੱਖ ਗੁਰਧਾਮਾਂ ਦੀ ਸੇਵਾ ਵਾਸਤੇ ਜਾਣ ਲਈ ਇਕ ਗੱਡੀ ਸੇਵਾ ਵਜੋਂ ਦਿੱਤੀ ਗਈ | ਇਸ ਮੌਕੇ ਬਾਬਾ ਸੁਬੇਗ ਸਿੰਘ ਵਲੋਂ ਪੁੱਜੇ ਬਾਬਾ ਜਸਪਾਲ ਸਿੰਘ ਨੇ ਸੇਵਾ ਸੁਸਾਇਟੀ ਮੈਂਬਰਾਂ ਨੂੰ ਗੱਡੀ ਦੀਆਂ ਚਾਬੀਆਂ ਦਿੰਦਿਆਂ ਆਖਿਆ ਕਿ ਇਹ ਸੇਵਾ ਸੁਸਾਇਟੀ ਮੈਂਬਰ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਗੁਰਧਾਮਾਂ ਦੀ ਸੇਵਾ ਸੰਭਾਲ ਕਰਦੇ ਹਨ, ਜਿਸ ਲਈ ਇਨ੍ਹਾਂ ਨੂੰ ਵੱਖ-ਵੱਖ ਪਿੰਡਾਂ ਵਿਚ ਜਾਣ ਲਈ ਇਹ ਗੱਡੀ ਸੇਵਾ ਵਜੋਂ ਦਿੱਤੀ ਗਈ ਹੈ | ਇਸ ਮੌਕੇ ਹਾਜ਼ਰ ਜਥੇਦਾਰ ਬਲਕਾਰ ਸਿੰਘ ਬਘਿਆੜੀ, ਸੁਲੱਖਣ ਸਿੰਘ ਭੁੱਜੜਾਂਵਾਲਾ, ਤਰਸੇਮ ਸਿੰਘ, ਅਜੈਬ ਸਿੰਘ ਭੋਜੀਆਂ, ਮਨਜਿੰਦਰ ਸਿੰਘ ਮੰਨਾ, ਸਾਬਕਾ ਸਰਪੰਚ ਰਾਜਬੀਰ ਕੌਰ ਅਤੇ ਹੋਰ ਸੇਵਾ ਸੁਸਾਇਟੀ ਮੈਂਬਰਾਂ ਨੇ ਬਾਬਾ ਸੁਬੇਗ ਸਿੰਘ ਦਾ ਧੰਨਵਾਦ ਕੀਤਾ |