ਤਰਨ ਤਾਰਨ, 6 ਸਤੰਬਰ (ਪਰਮਜੀਤ ਜੋਸ਼ੀ)- ਬੱਚਿਆਂ ਵਿਚ ਭੁੱਖ ਘੱਟ ਲੱਗਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇ ਦੇ ਸਰੀਰ ਵਿਚ ਆਈਰਨ ਦੀ ਕਮੀ ਹੋਣਾ, ਕਬਜ਼ ਰਹਿਣਾ, ਜਿਆਦਾ ਫਾਸਟ ਫੂਡ ਦਾ ਸੇਵਨ ਕਰਨਾ, ਜਿਆਦਾ ਮਿੱਠਾ ਖਾਣਾ, ਪੇਟ ਵਿਚ ਕੀੜੇ ਹੋਣਾ, ਪੇਟ ਦੀ ਇਨਫੈਕਸ਼ਨ, ਬੱਚੇ ਨੂੰ ਪਾਸੰਦ ਦਾ ਖਾਣਾ ਨਾ ਮਿਲਣਾ, ਜਿਗਰ ਵਿਚ ਇਨਫੈਕਸ਼ਨ ਹੋਣਾ ਆਦਿ | ਇਹ ਜਾਣਕਾਰੀ ਬੱਚਿਆਂ ਦੇ ਸਪੈਸਲਿਸਟ ਡਾ. ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਖਾਣਾ ਘੱਟ ਖਾਣ ਨਾਲ ਬੱਚੇ ਦੇ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਬੱਚਾ ਕਈ ਬੀਮਾਰੀਆਂ ਦੀ ਲਪੇਟ ਵਿਚ ਆ ਜਾਂਦਾ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਨੂੰ ਭੁੱਖ ਘੱਟ ਲੱਗ ਰਹੀ ਹੈ ਤਾਂ ਉਸ ਨੂੰ ਗੰਭੀਰਤਾਂ ਨਾਲ ਲਵੋਂ ਅਤੇ ਬੱਚੇ ਦੇ ਭੋਜਨ ਵਿਚ ਵੱਖ-ਵੱਖ ਚੀਜਾ ਜਿਵੇਂ ਵਿਟਾਮਿਨ ਸੀ ਅਤੇ ਆਈਰਨ ਨਾਲ ਭਰਪੂਰ ਚੀਜਾਂ ਖਿਲਾਓ, ਬੱਚੇ ਦਾ ਜੰਕ ਫੂਡ ਘੱਟ ਕਰੋ |