ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਦੇ ਬੱਚੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਅੱਵਲ ਰਹੇ
ਮੀਆਂਵਿੰਡ, 22 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)-ਬਲਾਕ ਨਾਗੋਕੇ ਵਿਖੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਸਕੂਲ ਦੇ ਲਈ ਕਈ ਇਨਾਮ ਜਿੱਤੇ। ਇੰਨ੍ਹਾਂ ਮੁਕਾਬਲਿਆਂ ਵਿਚ ਪਹਿਲ ਸਥਾਨ ਕਵਿਤਾ, ਬਾਲ ਗੀਤ, ਸੁੰਦਰ ਲਿਖਾਈ, ਅੰਗਰੇਜ਼ੀ ਬੋਲ ਲਿਖਤ ਅਤੇ ਦੂਸਰਾ ਸਥਾਨ ਆਰੀਆਲ, ਰਾਈਡਿੰਗ, ਚਿੱਤਰਕਲਾ ਵਰਗ ਅਤੇ ਚਿਤਰਕਲਾ ਵਿਚ ਪਹਿਲਾ ਸਥਾਨ ਸੁੰਦਰ ਲਿਖਾਈ, ਅੰਗਰੇਜ਼ੀ, ਪੰਜਾਬੀ ਹਿੰਦੀ ਆਮ ਗਿਆਨ, ਮੁਕਾਬਲਾ ਲੋਕ ਗੀਤ, ਕਹਾਣੀ ਸੁਣਾਉਣ, ਚਿੱਤਰਕਲਾ, ਦੂਸਰਾ ਸਥਾਨ ਭਾਸ਼ਣ ਅਤੇ ਤੀਸਰਾ ਸਥਾਨ ਬੈਸਟ ਆਫ ਵਸਟਲੇ ਇਸੇ ਤਰ੍ਹਾਂ ਆਮ ਅਧਿਆਪਕ ਵਰਗ ਪਹਿਲਾ ਸਥਾਨ ਪੰਜਾਬੀ ਸੁੰਦਰ ਲਿਖਾਈ, ਹਿੰਦੀ ਤੀਸਰਾ ਸਥਾਨ ਸੁੰਦਰ ਲਿਖਾਈ, ਅੰਗਰੇਜ਼ੀ ਆਦਿ ਵਲੋਂ ਇਨਾਮ ਜਿੱਤੇ।
ਮੀਆਂਵਿੰਡ, 22 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)-ਬਲਾਕ ਨਾਗੋਕੇ ਵਿਖੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਸਕੂਲ ਦੇ ਲਈ ਕਈ ਇਨਾਮ ਜਿੱਤੇ। ਇੰਨ੍ਹਾਂ ਮੁਕਾਬਲਿਆਂ ਵਿਚ ਪਹਿਲ ਸਥਾਨ ਕਵਿਤਾ, ਬਾਲ ਗੀਤ, ਸੁੰਦਰ ਲਿਖਾਈ, ਅੰਗਰੇਜ਼ੀ ਬੋਲ ਲਿਖਤ ਅਤੇ ਦੂਸਰਾ ਸਥਾਨ ਆਰੀਆਲ, ਰਾਈਡਿੰਗ, ਚਿੱਤਰਕਲਾ ਵਰਗ ਅਤੇ ਚਿਤਰਕਲਾ ਵਿਚ ਪਹਿਲਾ ਸਥਾਨ ਸੁੰਦਰ ਲਿਖਾਈ, ਅੰਗਰੇਜ਼ੀ, ਪੰਜਾਬੀ ਹਿੰਦੀ ਆਮ ਗਿਆਨ, ਮੁਕਾਬਲਾ ਲੋਕ ਗੀਤ, ਕਹਾਣੀ ਸੁਣਾਉਣ, ਚਿੱਤਰਕਲਾ, ਦੂਸਰਾ ਸਥਾਨ ਭਾਸ਼ਣ ਅਤੇ ਤੀਸਰਾ ਸਥਾਨ ਬੈਸਟ ਆਫ ਵਸਟਲੇ ਇਸੇ ਤਰ੍ਹਾਂ ਆਮ ਅਧਿਆਪਕ ਵਰਗ ਪਹਿਲਾ ਸਥਾਨ ਪੰਜਾਬੀ ਸੁੰਦਰ ਲਿਖਾਈ, ਹਿੰਦੀ ਤੀਸਰਾ ਸਥਾਨ ਸੁੰਦਰ ਲਿਖਾਈ, ਅੰਗਰੇਜ਼ੀ ਆਦਿ ਵਲੋਂ ਇਨਾਮ ਜਿੱਤੇ। ਇਸ ਦੌਰਾਨ ਪਿੰਡ ਮੀਆਂਵਿੰਡ ਦੀ ਬੱਚੀ ਚਾਹਤਪ੍ਰੀਤ ਪਿਤਾ ਬਿਕਰਮਜੀਤ ਸਿੰਘ ਨੇ ਬਾਲ ਗੀਤ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮੈਡਲ ਜਿੱਤਿਆ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਦੌਰਾਨ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ।