ਫਤਿਆਬਾਦ, 6 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਟਾਂਡਾ ਵਲੋਂ ਇਕਾਈ ਧੂੰਦਾ ਵਿਖੇ ਪਹੁੰਚ ਕੇ ਜਿੱਥੇ ਦਰਿਆ ਦਾ ਪਾਣੀ ਬਹੁਤ ਜਿਆਦਾ ਚੜਿਆ ਹੈ ਤੇ ਬੰਨ੍ਹ ਟੁੱਟਣ ਦੇ ਕਿਨਾਰੇ ਹੈ, ਉਥੇ ਮਿੱਟੀ ਵਾਸਤੇ ਬੋਰਿਆਂ ਦੀ ਜਰੂਰਤ ਸੀ ਅਤੇ ਇਕਾਈ ਤੋਂ ਧੂੰਦਾ ਵਿਖੇ ਪਹੁੰਚ ਕੇ ਮਿੱਟੀ ਭਰਨ ਲਈ 2 ਹਜ਼ਾਰ ਮਿੱਟੀ ਵਾਸਤੇ ਬੋਰੇ ਅਤੇ 11 ਹਜ਼ਾਰ ਰੁਪਏ ਦੀ ਨਕਦ ਸੇਵਾ ਕੀਤੀ ਗਈ | ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਭਰੋਸਾ ਦਿਤਾ ਕਿ ਧੂੰਦਾ ਇਕਾਈ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਈ ਤੇ ਜੋਨ ਟਾਂਡਾ ਆਪਣੀ ਹਰ ਪਿੰਡ ਦੇ ਨਾਲ ਖੜਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਵਾਹਰ ਸਿੰਘ ਟਾਂਡਾ, ਕੁਲਦੀਪ ਸਿੰਘ ਵੇਈਪੂਈ, ਕਸ਼ਮੀਰ ਸਿੰਘ ਵੇਈਪੂਈਾ, ਸਾਧੂ ਸਿੰਘ ਭਗਵਾਨ ਸਿੰਘ ਢੂੰਡਾ, ਭੁਪਿੰਦਰ ਸਿੰਘ ਢੂੰਡਾ ਅਤੇ ਜੋਨ ਟਾਂਡਾ ਦਾ ਮੀਡੀਆ ਇੰਚਾਰਜ ਜੋਗਿੰਦਰ ਸਿੰਘ ਧੂੰਦਾ ਹਾਜ਼ਰ ਸਨ |