27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜ਼ਿਲ੍ਹਾ ਪੱਧਰੀ ਸਮਰਿਧੀ ਕਲਾ ਉਤਸਵ ਮੁਕਾਬਲਿਆਂ ਵਿਚ ਅਧਿਆਪਕਾਂ ਨੇ ਪੇਸ਼ ਕੀਤੀ ਆਰਟ ਇੰਟੀਗਰੇਟਡ ਟੀਚਿੰਗ <br/>

Ad Position 21
No active advertisement
ਅਜੀਤ ਡੈਸਕ 22-09-2025
ਪੱਟੀ, 21 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਅਧਿਆਪਕਾਂ ਨੂੰ ਟੀਚਿੰਗ ਦੇ ਵਿਚ ਲੋਕ ਕਲਾਵਾਂ ਨਾਲ ਜੋੜਨ ਦੇ ਉਦੇਸ਼ ਨਾਲ ਸਮਰਿੱਧੀ ਕਲਾ ਉਤਸਵ ਤਹਿਤ ਜ਼ਿਲ੍ਹਾ ਪੱਧਰੀ ਸੈਕੰਡਰੀ ਵਰਗ ਦੇ ਆਰਟ ਇੰਟੀਗਰੇਟਡ ਟੀਚਿੰਗ ਮੁਕਾਬਲੇ ਡਾਇਟ ਕੈਰੋਂ ਵਿਖੇ ਕਰਵਾਏ ਗਏ | ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਤਨਾਮ ਸਿੰਘ ਬਾਠ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਸਿੰਘ ਵਲੋਂ ਜੇਤੂ ਅਧਿਆਪਕਾਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਅਧਿਆਪਕਾਂ ਨੂੰ ਸਦਾ ਹੀ ਸਮੇਂ ਦੇ ਹਾਣੀ ਬਣਨ ਅਤੇ ਆਪਣੇ ਹੁਨਰ ਨੂੰ ਹੋਰ ਤਰਾਸ਼ਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ | ਉਨ੍ਹਾਂ ਅਧਿਆਪਕਾਂ ਨੂੰ ਭਵਿੱਖ ਵਿਚ ਵੀ ਅਜਿਹੇ ਮੁਕਾਬਲਿਆਂ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਡਾਇਟ ਮੰਗਤ ਸਿੰਘ ਨੇ ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਇਆ ਅਤੇ ਜੇਤੂਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਮਰਿਧੀ ਨੋਡਲ ਅਫ਼ਸਰ ਹਰਪਾਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਪਹਿਲੀ ਪੁਜੀਸ਼ਨ ਅਰੁਣ ਕੁਮਾਰ ਸਰਕਾਰੀ ਸੈਕੰਡਰੀ ਸਕੂਲ ਦੁਬਲੀ , ਦੂਜੀ ਪੁਜੀਸ਼ਨ ਸੁਮੀਤ ਬਾਂਸਲ ਬ੍ਰਹਮਪੁਰਾ ਅਤੇ ਤੀਜੀ ਪੁਜੀਸ਼ਨ ਸੁਸ਼ੀਲ ਕੁਮਾਰੀ ਅਮੀਸ਼ਾਹ ਨੇ ਪ੍ਰਾਪਤ ਕੀਤੀ | ਅਮਨਦੀਪ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਕੂਲ ਡਾਲੇਕੇ ਨੇ ਸਹਿਯੋਗੀ ਕੋਆਰਡੀਨੇਟਰ ਭੂਮਿਕਾ ਨਿਭਾਈ | ਇਸ ਮੌਕੇ ਪਿ੍ੰਸੀਪਲ ਵਰਿੰਦਰ ਕੌਰ ਕੋਟ ਧਰਮ ਚੰਦ ਕਲਾਂ, ਹੈਡਮਾਸਟਰ ਗੁਰਚਰਨ ਸਿੰਘ ਬਾਗੜੀਆਂ, ਲੈਕਚਰਾਰ.ਤੇਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੈਕਚਰਾਰ ਦਰਸ਼ਨ ਸਿੰਘ ਸਕੂਲ ਪੱਟੀ, ਲੈਕਚਰਾਰ ਮਨਜਿੰਦਰ ਸਿੰਘ ਤਰਨ ਤਾਰਨ ਕੰਨਿਆਂ ਸਕੂਲ, ਲੈਕਚਰਾਰ ਜਤਿੰਦਰਜੀਤ ਕੌਰ ਸਖੀਰਾ ਅਤੇ ਹਰਪ੍ਰੀਤ ਸ਼ਰਮਾ ਬੋਪਾਰਾਏ ਨੇ ਬਤੌਰ ਜੱਜ ਸੇਵਾਵਾਂ ਨਿਭਾਈਆਂ | ਇਸ ਸਮੇਂ ਸੁਖਬੀਰ ਸਿੰਘ ਕੰਗ ਅਤੇ ਹੋਰ ਸੱਜਣ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਮਾਰੀਆਂ ਮੱਲਾਂ <br... ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਬਾਗੜੀਆਂ ਵਿਖੇ ਡੇਂਗੂ, ਮਲੇਰੀਆ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਸੰਬੰਧੀ ਸੈਮੀਨਾਰ <br/>
Ad Position 24