09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕੰਡਿਆਲੀ ਤਾਰ ਤੋਂ ਅੱਗੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਬੀ.ਐੱਸ.ਐੱਫ. ਦੇ ਡੀ.ਜੀ.ਪੀ. ਨੂੰ ਦਿੱਤਾ ਮੰਗ ਪੱਤਰ-ਡਾਇਰੈਕਟਰ ਭੂਰਾ

Ad Position 21
No active advertisement
ਅਜੀਤ ਡੈਸਕ 23-09-2025
ਖੇਮਕਰਨ, 22 ਸਤੰਬਰ (ਰਾਕੇਸ਼ ਬਿੱਲਾ)-ਪੰਜਾਬ 'ਚ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਸਮੇਂ ਕਿਸਾਨਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਬਾਰਡਰ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਤੇ ਡਾਇਰੈਕਟਰ ਪੰਜਾਬ ਜੇਲ੍ਹ ਵਿਕਾਸ ਬੋਰਡ ਸੁਰਜੀਤ ਸਿੰਘ ਭੂਰਾ ਵਲੋਂ ਉਚੇਚੇ ਤੌਰ 'ਤੇ ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਨਾਲ ਹੈੱਡ ਕੁਆਟਰ ਨਵੀਂ ਦਿੱਲੀ ਵਿੱਖੇ ਮੁਲਾਕਾਤ ਕਰਕੇ ਕਿਸਾਨਾਂ ਦੀਆਂ ਸਰਹੱਦ ਤੇ ਦਰਪੇਸ਼ ਮੁਸ਼ਕਿਲਾਂ ਸੰਬੰਧੀ ਇਕ ਮੰਗ ਪੱਤਰ ਦਿੱਤਾ | ਇਸ ਮੰਗ ਪੱਤਰ 'ਚ ਦਰਜ ਮੰਗਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਹੱਦੀ ਛੇ ਜ਼ਿਲਿ੍ਹਆਂ ਵਿਚ ਜਿੱਥੇ ਹੜ੍ਹ ਕਾਰਨ ਕਿਸਾਨਾਂ ਦੀਆ ਜ਼ਮੀਨਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਹੈ, ਉੱਥੇ ਸਰਹੱਦੀ ਕਿਸਾਨਾਂ ਨੂੰ ਖੇਤੀ ਕਰਨ ਸੰਬੰਧੀ ਹੋਰ ਕਾਫ਼ੀ ਮੁਸ਼ਕਿਲਾਂ ਆਉਂਦੀਆਂ ਹਨ | ਹੜ੍ਹ ਦੇ ਪਾਣੀ ਨਾਲ ਵਾਹੀਯੋਗ ਜ਼ਮੀਨਾਂ 'ਤੇ ਬਹੁਤ ਜ਼ਿਆਦਾ ਰੇਤਾ ਅਤੇ ਮਿੱਟੀ ਚੜ੍ਹ ਗਈ ਹੈ | ਸਰਹੱਦੀ ਕਿਸਾਨਾਂ ਦੀ ਮੰਗ ਹੈ ਕਿ ਜਦੋਂ ਹੁਣ ਪਾਣੀ ਸੁੱਕਣ ਤੋਂ ਬਾਅਦ ਕਣਕ ਬੀਜਣ ਦਾ ਸਮਾਂ ਬਹੁਤ ਘੱਟ ਰਹਿ ਜਾਣਾ ਹੈ, ਜਿਸ ਕਰਕੇ ਕਿਸਾਨਾਂ ਨੂੰ ਬਿਨਾਂ ਸ਼ਰਤ ਮਿੱਟੀ ਬਾਹਰ ਕੱਢਣ ਦੀ ਛੇਤੀ ਮੰਨਜੂਰੀ ਦਿੱਤੀ ਜਾਵੇ | ਇਸ ਦੇ ਨਾਲ ਹਰੇਕ ਪੋਸਟਾਂ 'ਤੇ ਪੈਂਦੇ ਘੱਟੋ ਘੱਟ ਤਿੰਨ ਗੇਟ ਖੋਲ੍ਹੇ ਜਾਣ, ਤਾਂ ਜੋ ਕਿਸਾਨ ਜ਼ਮੀਨਾਂ ਪੱਧਰ ਕਰ ਸਕਣ | ਬੀ.ਐੈ?ਸ.ਐ?ਫ. ਨੇ ਬਹੁਤ ਜਗ੍ਹਾ ਧੁੱਸੀ ਬੰਨ੍ਹ 'ਚ ਮੋਰਚੇ ਵੀ ਬਣਾਏ ਹਨ, ਜਦੋਂ ਦਰਿਆਈ ਪਾਣੀ ਆਉਂਦਾ ਤਾਂ ਮੋਰਚਿਆਂ ਰਾਹੀਂ ਪਾਣੀ ਬੰਨ੍ਹਾਂ ਦਾ ਨੁਕਸਾਨ ਕਰਦਾ ਹੈ | ਕਿਸਾਨਾਂ ਦੀ ਮੰਗ ਹੈ ਕਿ ਬੰਨ੍ਹਾਂ 'ਚੋਂ ਮੋਰਚੇ ਹਟਾਏ ਜਾਣ | ਇਸ ਦੇ ਨਾਲ ਪਾਕਿਸਤਾਨ ਵਲੋਂ ਆ ਕੇ ਜੰਗਲੀ ਜਾਨਵਰ ਫ਼ਸਲਾਂ ਦਾ ਬਹੁਤ ਨੁਕਸਾਨ ਕਰ ਰਹੇ ਹਨ, ਜਿਨਾਂ ਨੂੰ ਵਾਪਸ ਭਜਾਉਣ ਲਈ ਬਿਜਲੀ ਦੀ ਝਟਕਾ ਦੇਣ ਵਾਲੀਆਂ ਮਸ਼ੀਨਾਂ ਤਾਰਾਂ ਨਾਲ ਲਗਾਈਆਂ ਜਾਣ | ਮੰਗ ਪੱਤਰ 'ਚ ਯੂਨੀਅਨ ਵਲੋਂ ਬੇਨਤੀ ਕੀਤੀ ਗਈ ਕਿ ਨਵੀਂ ਐ?ਸ.ਓ.ਪੀ. ਬਣਾਉਣ ਸਮੇਂ ਖੇਤੀ ਮਾਹਿਰ ਤੇ ਕੁਝ ਸੂਝਵਾਨ ਕਿਸਾਨਾਂ ਦੀ ਰਾਏ ਲਈ ਜਾਵੇ ਤਾਂ ਜੋ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਬੀ.ਐ?ਸ.ਐ?ਫ. ਵਲੋਂ ਕੇਂਦਰ ਸਰਕਾਰ ਦੇ ਧਿਆਨ 'ਚ ਲਿਆਦਾ ਜਾਵੇ ਕਿ ਕੰਡਾ ਤਾਰ ਤੋਂ ਵੀ ਫ਼ਸਲਾ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਸ ਲਈ ਵੱਖ਼ਰਾ ਪੈਕੇਜ ਦਾ ਪ੍ਰਬੰਧ ਵੀ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਤਲੁਜ ਦੇ ਬੰਨ੍ਹ ਨੂੰ ਲੱਗ ਰਹੀ ਢਾਹ, ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨਾਲ ਪਹੁੰਚ ਕੇ ਬੰਨ੍ਹ ਬੰਨ੍ਹਣ ਲਈ ਜਾਇਜ਼ਾ ਲ... ਅਗਲੀ ਖ਼ਬਰ ਟਾਊਨ ਹਾਲ ਦੀ ਡੇਢ ਸਦੀ ਪੁਰਾਣੀ ਇਮਾਰਤ ਦਾ ਮੁੱਖ ਹਿੱਸਾ ਸਟੋਰ 'ਚ ਤਬਦੀਲ
Ad Position 24