27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅਕਾਸ਼ ਮਾਂਈਡਕੇਅਰ ਵਲੋਂ ਮੁਫ਼ਤ ਮਨੋਰੋਗ ਤੇ ਨਸ਼ਾ ਛੁਡਾਊ ਕੈਂਪ ਸ੍ਰੀ ਗੋਇੰਦਵਾਲ ਸਾਹਿਬ ਵਿਖੇ 27 ਨੂੰ <br/>

Ad Position 21
No active advertisement
ਡਾ. ਅਕਾਸ਼ਦੀਪ ਸਿੰਘ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ | <br/> 25-09-2025
ਖਡੂਰ ਸਾਹਿਬ, 24 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਅਕਾਸ਼ ਮਾਂਈਡਕੇਅਰ ਮਨੋਰੋਗ ਅਤੇ ਨਸ਼ਾ ਮੁਕਤੀ ਕਲੀਨਿਕ ਸ਼ੇਰ ਗਿੱਲ ਮਲਟੀਸਪੈਸਲਟੀ ਹਸਪਤਾਲ ਅੰਮਿ੍ਤਸਰ ਵਲੋਂ ਮੁਫ਼ਤ ਨਸ਼ਾ ਛੁਡਾਊ ਅਤੇ ਮਨੋਰੋਗ ਕੈਂਪ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ 27 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ | ਜਿਸ ਵਿਚ ਮਾਨਸਿਕ ਰੋਗਾਂ ਅਤੇ ਹਰੇਕ ਪ੍ਰਕਾਰ ਦਾ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਦੁਆਰਾ ਜਾਂਚ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਅਕਾਸ਼ਦੀਪ ਸਿੰਘ ਐੱਮ.ਬੀ.ਬੀ.ਐੱਸ, ਐੱਮ.ਡੀ. ਮਨੋਰੋਗ ਨੇ ਦੱਸਿਆ ਕਿ ਨਸ਼ਾ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ, ਪਰ ਜੇਕਰ ਸਹੀ ਤਰੀਕੇ ਨਾਲ ਇਲਾਜ ਕੀਤਾ ਜਾਵੇ ਤਾਂ ਇਸ ਨੂੰ ਬੜੀ ਅਸਾਨੀ ਨਾਲ ਛੱਡਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜਿਵੇਂ ਨੀਂਦ ਦਾ ਬਹੁਤ ਘੱਟ ਜਾਂ ਵੱਧ ਆਉਣਾ, ਬਹੁਤ ਗੁੱਸਾ ਆਉਣਾ, ਸ਼ੱਕ/ਵਹਿਮ, ਖੁਦਕੁਸ਼ੀ ਦੇ ਖਿਆਲ, ਜਿਆਦਾ ਸੋਚਣਾ, ਕੰਮ ਵਿਚ ਮਨ ਨਾ ਲੱਗਣਾ ਆਦਿ ਮਾਨਸਿਕ ਰੋਗ ਦਾ ਨਤੀਜਾ ਹੋ ਕਰਦੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਉਕਤ ਕੈਂਪ ਸਵੇਰੇ 11 ਵਜੇ ਤੋਂ 3 ਵਜੇ ਤੱਕ ਲੱਗੇਗਾ, ਜਿਸ ਵਿਚ ਪਹੁੰਚ ਕੇ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵਲੋਂ ਪੋਸ਼ਣ ਮਾਹ ਤਹਿਤ ਕਰਵਾਇਆ ਜਾਗਰੂਕਤਾ ਸੈਸ਼ਨ <br/> ਅਗਲੀ ਖ਼ਬਰ ਆਜ਼ਾਦ ਗਰੁੱਪ ਪੁਰਾਣਾ ਵਲੋਂ ਵੱਖ-ਵੱਖ ਮਸਲਿਆਂ 'ਤੇ ਵਿਚਾਰ-ਵਟਾਂਦਰੇ ਕਰਨ ਲਈ ਮੀਟਿੰਗ <br/>
Ad Position 24