27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਆਜ਼ਾਦ ਗਰੁੱਪ ਪੁਰਾਣਾ ਵਲੋਂ ਵੱਖ-ਵੱਖ ਮਸਲਿਆਂ 'ਤੇ ਵਿਚਾਰ-ਵਟਾਂਦਰੇ ਕਰਨ ਲਈ ਮੀਟਿੰਗ <br/>

Ad Position 21
No active advertisement
ਆਜ਼ਾਦ ਗਰੁੱਪ ਪੁਰਾਣਾ ਦੇ ਆਗੂਆਂ ਦੀ ਪਰਮਜੀਤ ਸਿੰਘ ਮਾਲੂਵਾਲ ਦੇ ਗ੍ਰਹਿ ਹੋਈ ਮੀਟਿੰਗ ਮੌਕੇ ਖੜੇ ਸਾਬਕਾ ਸਰਪੰਚ ਜਰਨੈਲ ਸਿੰਘ ਪੰਡੋਰੀ, ਸਾਬਕਾ ਸਰਪੰਚ ਹਰਪਾਲ ਸਿੰਘ ਕੋਟ, ਚੇਅਰਮੈਨ ਰਵਿੰਦਰ ਸਿੰਘ ਠਰੂ, ਕੁਲਵਿੰਦਰ ਸਿੰਘ ਛੀਨਾ, ਬਲਦੇਵ ਸਿੰਘ ਭੁੱਚਰ ਅਤੇ ਹੋਰ ਆਗੂ | ਤਸਵੀਰ: ਗੱਗੋਬੂਹਾ <br/> 25-09-2025
ਝਬਾਲ 24 ਸਤੰਬਰ (ਸਰਬਜੀਤ ਸਿੰਘ)-ਪਿਛਲੇ ਸਮੇਂ ਦੌਰਾਨ ਸਮਾਜ ਸੁਧਾਰ ਦੇ ਕੰਮਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇਲਾਕੇ ਦੇ ਵੱਖ-ਵੱਖ ਪ੍ਰਮੁੱਖ ਆਗੂਆਂ ਦੇ ਉੱਦਮ ਸਦਕਾ ਬਣਾਏ ਗਏ ਆਜ਼ਾਦ ਗਰੁੱਪ ਪਰਾਣਾ ਦੇ ਆਗੂਆਂ ਵਲੋਂ ਵੱਖ ਵੱਖ ਮਸਲਿਆਂ 'ਤੇ ਵਿਚਾਰ ਵਟਾਂਦਰੇ ਕਰਨ ਲਈ ਸਾਬਕਾ ਜੇ.ਈ. ਪਰਮਜੀਤ ਸਿੰਘ ਮਾਲੂਵਾਲ ਦੇ ਗ੍ਰਹਿ ਵਿਖੇ ਮੀਟਿੰਗ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਜਰਨੈਲ ਸਿੰਘ ਪੰਡੋਰੀ, ਸਾਬਕਾ ਸਰਪੰਚ ਹਰਪਾਲ ਸਿੰਘ ਕੋਟ, ਸਾਬਕਾ ਚੇਅਰਮੈਨ ਰਵਿੰਦਰ ਸਿੰਘ ਠਰੂ, ਕੁਲਵਿੰਦਰ ਸਿੰਘ ਛੀਨਾ, ਧਰਮੀ ਫੌਜੀ ਬਲਦੇਵ ਸਿੰਘ ਭੁੱਚਰ, ਸੁੱਖ ਭਾਅ ਪਲਾਸੌਰ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਹਲਕੇ ਵਿਚ ਹੋਣ ਵਾਲੀ ਜ਼ਿਮਨੀ ਚੋਣ ਸੰਬੰਧੀ ਵਿਚਾਰ ਵਟਾਂਦਰੇ ਕਰਨ ਤੋਂ ਇਲਾਵਾ ਸਮਾਜ ਵਿਚ ਵੱਧ ਰਹੀਆਂ ਨਸ਼ੇ, ਬੇਰੁਜ਼ਗਾਰੀ, ਗੁੰਡਾਗਰਦੀ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਗੂਆਂ ਵਲੋਂ ਸੁਝਾਅ ਦਿੱਤੇ ਗਏ | ਉਨ੍ਹਾਂ ਆਖਿਆ ਕਿ ਆਜ਼ਾਦ ਗਰੁੱਪ ਪੁਰਾਣਾ ਹਮੇਸ਼ਾਂ ਹੀ ਸਮਾਜਿਕ ਬੁਰਾਈਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਾ ਹੋਇਆ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਇਸੇ ਤਰ੍ਹਾਂ ਹੀ ਯਤਨਸ਼ੀਲ ਰਹੇਗਾ | ਇਸ ਸਮੇਂ ਜੇ.ਈ. ਪਰਮਜੀਤ ਸਿੰਘ ਮਾਲੂਵਾਲ ਵਲੋਂ ਸਮੂਹ ਗਰੁੱਪ ਆਗੂਆਂ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਵੇਲ ਸਿੰਘ ਭੁੱਚਰ ਖੁਰਦ, ਅੰਗਰੇਜ਼ ਸਿੰਘ ਭੁੱਚਰ, ਬਾਬਾ ਬਲਜਿੰਦਰ ਸਿੰਘ ਕਾਲਾ, ਮਿੰਟੂ ਗੱਗੋਬੂਹਾ, ਮੇਹਰ ਸਿੰਘ ਮੀਰਪੁਰ, ਸ਼ਿੰਗਾਰਾ ਸਿੰਘ ਲਾਲੂ ਘੁੰਮਣ, ਸਾਬਕਾ ਸਰਪੰਚ ਬਲਬੀਰ ਸਿੰਘ, ਸੁੱਚਾ ਸਿੰਘ ਪੰਜਵੜ, ਚਾਨਣ ਸਿੰਘ ਮਾੜੀ ਮੇਘਾ ਅਤੇ ਹੋਰ ਵੀ ਪ੍ਰਮੁੱਖ ਆਗੂ ਅਤੇ ਮੁਹਤਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਸ਼ ਮਾਂਈਡਕੇਅਰ ਵਲੋਂ ਮੁਫ਼ਤ ਮਨੋਰੋਗ ਤੇ ਨਸ਼ਾ ਛੁਡਾਊ ਕੈਂਪ ਸ੍ਰੀ ਗੋਇੰਦਵਾਲ ਸਾਹਿਬ ਵਿਖੇ 27 ਨੂੰ <br/> ਅਗਲੀ ਖ਼ਬਰ ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤ ਨਾਲ ਪਿੰਡ ਚੱਕ ਪੱਤੀ ਬਾਲੂ ਬਹਾਦਰ ਦੇ ਬੰਨ੍ਹ ਦੀ ਸੇਵਾ ਦੀ ਵਿਉਂਤਬੰਦੀ ਕੀਤੀ <br/>
Ad Position 24