27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤ ਨਾਲ ਪਿੰਡ ਚੱਕ ਪੱਤੀ ਬਾਲੂ ਬਹਾਦਰ ਦੇ ਬੰਨ੍ਹ ਦੀ ਸੇਵਾ ਦੀ ਵਿਉਂਤਬੰਦੀ ਕੀਤੀ <br/>

Ad Position 21
No active advertisement
ਅਜੀਤ ਡੈਸਕ 25-09-2025
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਮਾਝਾ, ਮਾਲਵਾ ਅਤੇ ਦੁਆਬਾ ਇਲਾਕੇ ਵਿਚ ਵੱਖ-ਵੱਖ ਥਾਵਾਂ 'ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੇਵਾਵਾਂ ਚੱਲ ਰਹੀਆਂ ਹਨ | ਕੁਝ ਦਿਨ ਪਹਿਲਾਂ ਹੀ ਰਮਦਾਸ ਨੇੜੇ ਘੋਨੇਵਾਲ ਦਾ ਬੰਨ੍ਹ ਦਾ ਪਾੜ ਪੂਰਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਹਰੀਕੇ ਤੋਂ ਮੁੱਠਿਆਂਵਾਲਾ ਤੱਕ ਲਗਪਗ 21 ਕਿਲੋਮੀਟਰ ਦਾ ਬੰਨ੍ਹ ਸੰਪਰਦਾਇ ਵਲੋਂ ਦਿਨ ਰਾਤ ਲਗਾਤਾਰ ਸੇਵਾਵਾਂ ਕਰਕੇ ਬਚਾਇਆ ਗਿਆ ਹੈ | ਇਸ ਦੇ ਨਾਲ ਹੀ ਪਿੰਡ ਵਾੜਾ ਕਾਲੀ ਰਾਉਣ (ਜ਼ਿਲ੍ਹਾ ਫਿਰੋਜ਼ਪੁਰ) ਅਤੇ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ ਤੇ ਮੰਡ ਬਾਊਪੁਰ ਜਦੀਦ ਵਿਖੇ ਬਿਆਸ ਦਰਿਆ ਟੁੱਟੇ ਆਰਜੀ ਬੰਨ੍ਹ ਬੰਨਣ ਦੀਆਂ ਸੇਵਾਵਾਂ ਚੱਲ ਰਹੀਆਂ ਹਨ | ਸੰਤ ਬਾਬਾ ਸੁੱਖਾ ਸਿੰਘ ਨੇ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਬੰਨ੍ਹ 'ਤੇ ਪਹੁੰਚ ਕੇ ਸਮੂਹ ਇਲਾਕਾ ਨਿਵਾਸੀਆਂ ਅਤੇ ਜਥੇਦਾਰਾਂ ਨਾਲ ਚੱਲ ਰਹੀ ਸੇਵਾ ਸੰਬੰਧੀ ਵਿਉਂਤਬੰਦੀ ਕੀਤੀ | ਇਸ ਮੌਕੇ ਉਨ੍ਹਾਂ ਆਖਿਆ ਕਿ ਕਬੀਰਪੁਰ ਮੰਡੀ ਵਿਚ ਮਿੱਟੀ ਦੇ ਤੋੜੇ ਭਰਨ ਦੀ ਸੇਵਾ ਕੀਤੀ ਜਾ ਰਹੀ ਹੈ | ਸਰਬੱਤ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਸੇਵਾ ਕਰਨ ਲਈ ਕਬੀਰਪੁਰ ਮੰਡੀ ਵਿਚ ਪਹੁੰਚਣ ਅਤੇ ਸਮੁੱਚੀ ਮਾਨਵਤਾ ਨਾਲ ਆਪਣੀ ਸਾਂਝ ਪਾ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ | ਉਨ੍ਹਾਂ ਦੱਸਿਆ ਕਿ ਅੱਜ ਇਸ ਬੰਨ੍ਹ 'ਤੇ ਲੋੜੀਂਦੀ ਮਸ਼ੀਨਰੀ ਹੋਰ ਮੰਗਵਾਈ ਗਈ ਹੈ, ਤਾਂ ਜੋ ਇਸ ਸੇਵਾ ਵਿਚ ਤੇਜੀ ਲਿਆਂਦੀ ਜਾ ਸਕੇ | ਇਨ੍ਹਾਂ ਬੰਨ੍ਹਾਂ ਦੇ ਪਾੜ੍ਹ ਪੂਰ ਕੇ ਹੀ ਕਿਸਾਨਾਂ ਲਈ ਅਗਲੀ ਫ਼ਸਲ ਕਣਕ ਬੀਜਣ ਦੀ ਆਸ ਬੱਝ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਗਰੁੱਪ ਪੁਰਾਣਾ ਵਲੋਂ ਵੱਖ-ਵੱਖ ਮਸਲਿਆਂ 'ਤੇ ਵਿਚਾਰ-ਵਟਾਂਦਰੇ ਕਰਨ ਲਈ ਮੀਟਿੰਗ <br/> ਅਗਲੀ ਖ਼ਬਰ ਏ.ਐਸ.ਆਈ. ਹਰਪਾਲ ਸਿੰਘ ਨੇ ਸੰਭਾਲਿਆ ਪੁਲਿਸ ਚੌਂਕੀ ਸਭਰਾ ਦਾ ਚਾਰਜ
Ad Position 24