ਝਬਾਲ, 24 ਸਤੰਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸਬ ਤਹਿਸੀਲ ਝਬਾਲ ਵਿਖੇ ਨਵੇਂ ਆਏ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ ਹੈ | ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ 'ਤੇ ਹਰੇਕ ਵਿਅਕਤੀ ਦੇ ਸਾਰੇ ਕੰਮ ਬਿਨਾਂ ਕਿਸੇ ਖੱਜਲ-ਖਰਾਬੀ ਦੇ ਪਹਿਲੇ ਦੇ ਅਧਾਰ 'ਤੇ ਕੀਤੇ ਜਾਣਗੇ ਅਤੇ ਇੱਥੇ ਆਉਣ ਵਾਲੇ ਹਰੇਕ ਵਿਅਕਤੀ ਦਾ ਮਾਣ ਸਤਿਕਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਪਣਾ ਕੰਮ ਕਰਾਉਣ ਵਿਚ ਇੱਥੇ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਆਵੇ ਤਾਂ ਮੇਰੇ ਨਾਲ ਬਿਨਾਂ ਝਿਜਕ ਸਿੱਧਾ ਸੰਪਰਕ ਕਰ ਸਕਦਾ ਹੈ | ਇਸ ਸਮੇਂ ਰੀਡਰ ਜਸਬੀਰ ਸਿੰਘ, ਵਸੀਕਾ ਨਵੀਸ ਬੰਟੀ ਸੂਦ, ਮੁਖਤਾਰ ਸਿੰਘ ਭੰਗੂ ਬਘਿਆੜੀ, ਵਸੀਕਾ ਜਸਪਾਲ ਸਿੰਘ ਕੰਗ, ਹਰਪ੍ਰੀਤ ਸਿੰਘ ਵਸੀਕਾ, ਕੁਲਦੀਪ ਸਿੰਘ ਗਹਿਰੀ ਹੈਪੀ ਮੀਰਾਂਕੋਟ, ਸਿਮਰਨ ਸਿੰਘ, ਸਾਹਿਬਬੀਰ ਸਿੰਘ, ਪਟਵਾਰੀ ਮਨਜੀਤ ਸਿੰਘ ਪਟਵਾਰੀ, ਬਖਸ਼ੀਸ਼ ਸਿੰਘ, ਮੁਖਤਾਰ ਸਿੰਘ ਆਦਿ ਹਾਜ਼ਰ ਸਨ |