ਖਡੂਰ ਸਾਹਿਬ, 24 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਲਾਹਕਾਰ ਹੈਰੀ ਗਿੱਲ ਨੇ ਕਿਹਾ ਕਿ ਵਿਧਾਇਕ ਲਾਲਪੁਰਾ ਦੇ ਦਫ਼ਤਰ ਦੀ ਪੂਰੀ ਟੀਮ ਹਲਕਾ ਖਡੂਰ ਸਾਬ ਦੀ ਸੰਗਤਾਂ ਦੀ ਸੇਵਾ ਵਿਚ ਦਿਨ-ਰਾਤ ਹਾਜ਼ਰ ਹੈ ਤੇ ਇਸੇ ਤਰ੍ਹਾਂ ਦਫ਼ਤਰੀ ਟੀਮ ਤਨੋ, ਮਨੋ ਹਲਕਾ ਖਡੂਰ ਸਾਹਿਬ ਸੇਵਾ ਵਿਚ ਹਾਜ਼ਰ ਰਹੇਗੀ | ਲਾਲਪੁਰਾ ਨੇ ਪਹਿਲਾਂ ਤੋਂ ਹੀ ਆਪਣੀ ਦਫ਼ਤਰੀ ਟੀਮ ਨੂੰ ਇਕਜੁੱਟ ਹੋਕੇ ਸੰਗਤ ਦੀ ਸੇਵਾ ਕਰਨ ਲਗਾਇਆ ਹੋਇਆ ਹੈ | ਇਸ ਮੌਕੇ ਇੰਦਰਜੀਤ ਸਿੰਘ ਹੈਰੀ ਗਿੱਲ ਨੇ ਕਿਹਾ ਕਿ ਦਫ਼ਤਰੀ ਟੀਮ ਨੇ ਹਲਕੇ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗਾਂ ਕਰ ਲਈਆਂ ਹਨ ਅਤੇ ਇਸੇ ਤਰ੍ਹਾਂ ਹੀ ਹੁਣ ਸਾਡੇ ਵਲੋਂ ਪਿੰਡਾਂ ਵਿਚ ਜਾ ਕੇ ਪੰਚਾਂ, ਸਰਪੰਚਾਂ ਅਤੇ ਮੁਹਤਬਰ ਆਗੂਆਂ ਨਾਲ ਮੀਟਿਗਾਂ ਦਾ ਸਿਲਸਿਲਾ ਜਾਰੀ ਹੈ | ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜਲਦੀ ਬਾਹਰ ਆ ਜਾਣਗੇ | ਇਸ ਮੌਕੇ ਸਲਾਹਕਾਰ ਹੈਰੀ ਗਿੱਲ ਸਮੇਤ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ, ਚੇਅਰਮੈਨ ਮਾਰਕੀਟ ਕਮੇਟੀ ਖਡੂਰ ਸਾਹਿਬ ਅਮਿੰਦਰ ਸਿੰਘ ਐਮੀ, ਕਰਨ ਪੀ.ਏ., ਜ਼ਿਲ੍ਹਾ ਯੋਜਨਾ ਬੋਰਡ ਮੈਂਬਰ ਰਜਿੰਦਰ ਸਿੰਘ ਪੰਨੂੰ, ਦਫਤਰ ਸਕੱਤਰ ਕੁਲਦੀਪ ਸਿੰਘ, ਨਿੱਜੀ ਸਹਾਇਕ ਗੌਰਵ ਰਾਮਪਾਲ, ਨਿੱਜੀ ਸਕੱਤਰ ਬਲਕਾਰ ਸਿੰਘ, ਸੋਸਲ ਮੀਡੀਆ ਇੰਚਾਰਜ ਨਿਸ਼ਾਨ ਸਿੰਘ ਹਾਜ਼ਰ ਹੈ |