ਤਰਨ ਤਾਰਨ, 24 ਸਤੰਬਰ (ਪਰਮਜੀਤ ਜੋਸ਼ੀ)-2 ਅਕਤੂਬਰ ਨੂੰ ਮਨਾਏ ਜਾ ਰਹੇ ਦੁਸ਼ਹਿਰ ਦੇ ਤਿਉਹਾਰ ਨੂੰ ਲੈ ਕੇ ਮੁਰਾਦਪੁਰਾ ਵਿਖੇ ਜੰਡਪੀਰ ਰਾਮਲੀਲਾ ਕਲੱਬ ਵਲੋਂ ਸ੍ਰੀ ਰਾਮ ਲੀਲਾ ਦੀ ਪਹਿਲੀ ਨਾਈਟ ਦਾ 23 ਸਤੰਬਰ ਦੀ ਰਾਤ ਨੂੰ ਉਦਘਾਟਨ ਕੀਤਾ ਗਿਆ | ਪਹਿਲੀ ਨਾਈਟ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਰਾਮਲੀਲਾ ਦਾ ਆਨੰਦ ਮਾਣਿਆ | ਰਾਮਲੀਲਾ ਦੌਰਾਨ ਰਾਵਣ ਦਾ ਰੌਲ ਕੁਲਦੀਪ ਸਿੰਘ ਅਤੇ ਦਰਸ਼ਤ ਦੇ ਰੋਲ ਨੂੰ ਅਜੇ ਸਿੰਘ ਵਲੋਂ ਨਿਭਾਇਆ ਗਿਆ | ਇਸ ਤੋਂ ਇਲਾਵ ਸਰਵਣ ਦਾ ਰੌਲ ਅਰੁਣ ਸਿੰਘ ਵਲੋਂ ਅਦਾ ਕੀਤਾ ਗਿਆ | ਰਾਮਲੀਲਾ ਦੌਰਾਨ ਪਵਨਦੀਪ ਸਿੰਘ, ਹੈਪੀ ਸਿੰਘ, ਮੰਗਾ ਸਿੰਘ, ਚਿੱਲੂ ਸਿੰਘ, ਅਮਿਤ ਸਿੰਘ, ਅਭੀ ਸਿੰਘ, ਜਸ਼ਨਦੀਪ ਸਿੰਘ, ਅਕਾਸ਼ਦੀਪ ਸਿੰਘ, ਵਰੁਣ ਸਿੰਘ, ਗੋਰਾ ਸਿੰਘ ਆਦਿ ਪ੍ਰਬੰਧਕਾਂ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ |