27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕੇਂਦਰ ਸਰਕਾਰ ਵਲੋਂ ਪੰਜਾਬ ਹੜ੍ਹ ਪੀੜਤਾਂ ਨੂੰ ਦਿੱਤੀ 1600 ਕਰੋੜ ਦੀ ਗ੍ਰਾਂਟ ਕੋਝਾ ਮਜ਼ਾਕ-ਅਰੋੜਾ <br/>

Ad Position 21
No active advertisement
ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਅਰੋੜਾ ਅਤੇ ਹੋਰ ਅਹੁਦੇਦਾਰ | ਤਸਵੀਰ : ਮਨਜੀਤ ਸਿੰਘ <br/> 25-09-2025
ਤਰਨ ਤਾਰਨ, 24 ਸਤੰਬਰ (ਇਕਬਾਲ ਸਿੰਘ ਸੋਢੀ)- ਪਿਛਲੇ ਕਈਆਂ ਸਾਲਾਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਨੂੰ ਲੇ ਕੇ ਹਮੇਸ਼ਾ ਅਣਗੌਲਿਆ ਹੀ ਕੀਤਾ ਗਿਆ ਹੈ | ਮੰਗ ਭਾਵੇਂ ਕਿਸਾਨਾਂ ਦੇ ਕਾਲੇ ਕਾਨੂੰਨ ਖਤਮ ਕਰਨ ਲਈ ਹੋਵੇ ਜਾਂ ਫ਼ਸਲਾਂ ਦੇ ਉੱਚਿਤ ਰੇਟ ਤੈਅ ਕਰਨ ਦੀ ਹੋਵੇ ਜਾਂ ਉਨਾਂ ਦੇ ਕਰਜੇ ਮੁਆਫ਼ੀ ਦੀ ਮੰਗ ਹੋਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਜਦੋਂ ਦੀ ਹੋਂਦ ਵਿਚ ਆਈ ਹੈ, ਓਦੋਂ ਤੋਂ ਹੀ ਆਪਣੇ ਚਹੇਤਿਆਂ ਸਰਮਾਏਦਾਰਾ ਨਾਲ ਰੱਲ ਕੇ ਦੇਸ਼ ਦੇ ਆਮ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸੀ | ਹੁਣ ਜੇ ਗੱਲ ਕਰੀਏ ਪੰਜਾਬ ਦੇ ਹੜ੍ਹ ਪੀੜਤਾਂ ਦੀ 15 ਦਿਨ ਬਾਅਦ ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿਚ 1600 ਕਰੋੜ ਰੁਪਏ ਦੀ ਫੌਰੀ ਗ੍ਰਾਂਟ ਜਾਰੀ ਕਰਦੇ ਹਨ ਜਦੋਂਕਿ ਨੁਕਸਾਨ ਅੰਦਾਜਾ ਲਗਾਇਆ ਜਾਵੇ ਤਾਂ ਉਹ ਕਰੀਬ 25 ਹਜ਼ਾਰ ਕਰੋੜ ਰੁਪਏ ਦਾ ਹੋਇਆ ਹੈ, ਜੋ ਕਿ ਜਿਵੇਂ ਊਠ ਦੇ ਮੂੰਹ ਵਿਚ ਜੀਰਾ ਹੋਵੇ | ਇਸ ਮੌਕੇ ਅਮਰਜੀਤ ਸਿੰਘ ਠੇਕੇਦਾਰ ਜ਼ਿਲ੍ਹਾ ਪ੍ਰਧਾਨ, ਕੁਲਵਿੰਦਰ ਸਿੰਘ ਕਲਸੀ ਖ਼ਜਾਨਚੀ, ਤਰਲੋਚਨ ਸਿੰਘ ਕਾਕਾ ਪ੍ਰਧਾਨ ਯੂਥ ਵਿੰਗ, ਸਵਿੰਦਰ ਸਿੰਘ ਫੌਜੀ ਪ੍ਰਧਾਨ ਲੇਬਰ ਵਿੰਗ, ਹਰਵਿੰਦਰ ਸਿੰਘ ਰਾਜਾ, ਸਿਕੰਦਰ ਸਿੰਘ, ਹਰਿੰਦਰ ਸਿੰਘ, ਵਿਜੇ ਕੁਮਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਜੰਡਪੀਰ ਰਾਮਲੀਲਾ ਕਲੱਬ ਵਲੋਂ ਰਾਮਲੀਲ੍ਹਾ ਦੀ ਪਹਿਲੀ ਨਾਈਟ ਦੀ ਸ਼ੁਰੂਆਤ <br/>
Ad Position 24