28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦੀ ਅਲਪਾਈਨ ਸਕੂਲ ਤਰਨ ਤਾਰਨ ਵਿਖੇ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 25-09-2025
ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)-ਦੀ ਅਲਪਾਈਨ ਸਕੂਲ ਤਰਨ ਤਾਰਨ ਦੇ ਪ੍ਰਧਾਨ ਲਖਵਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਵਿਚ '21ਵੀਂ ਸਦੀ ਦੇ ਪ੍ਰਭਾਵਸ਼ਾਲੀ ਕਲਾਸਰੂਮ ਪ੍ਰਬੰਧਨ' ਵਿਸ਼ੇ 'ਤੇ ਇਕ ਮਹੱਤਵਪੂਰਨ ਵਰਕਸ਼ਾਪ ਕਰਵਾਈ ਗਈ | ਇਹ ਵਰਕਸ਼ਾਪ ਮਸ਼ਹੂਰ ਵਿਦਵਾਨ ਪਿ੍ੰਸ ਸ਼ਰਮਾ ਵਲੋਂ ਲਗਾਈ ਗਈ | ਉਨ੍ਹਾਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਕਲਾਸ ਰੂਮ ਦੇ ਹਰ ਬੱਚੇ ਤੱਕ ਪਹੁੰਚਣਾ ਅਤੇ ਉਨ੍ਹਾਂ ਨੂੰ ਸਿੱਖਣ ਵਿਚ ਸ਼ਾਮਿਲ ਕਰਨਾ ਇਕ ਅਧਿਆਪਕ ਦੀ ਸਭ ਤੋਂ ਵੱਡੀ ਜਿੰਮੇਵਾਰੀ ਹੈ | ਇਸ ਲਈ ਬੱਚਿਆਂ ਨੂੰ ਕਾਬੂ ਵਿਚ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਸਰਗਰਮ ਰੱਖਣਾ, ਉਨ੍ਹਾਂ ਦਾ ਧਿਆਨ ਕੇਂਦਰਿਤ ਕਰਨਾ ਅਤੇ ਵੱਖ-ਵੱਖ ਧਿਆਨ ਖਿੱਚਣ ਵਾਲੀਆਂ ਤਕਨੀਕਾਂ ਤੇ ਉਤਸ਼ਾਹਕ ਗਤੀਵਿਧੀਆਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ | ਇਸ ਤਰ੍ਹਾਂ ਦਾ ਵਾਤਾਵਰਨ ਬੱਚਿਆਂ ਦੀ ਰੁਚੀ ਵਧਾਉਂਦਾ ਹੈ | ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਉਜਾਗਰ ਕਰਦਾ ਹੈ ਅਤੇ ਉਨ੍ਹਾਂ ਨੂੰ ਇਕ ਜਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਦਾ ਹੈ | ਪਿ੍ੰਸ ਸ਼ਰਮਾ ਨੇ ਰਾਸ਼ਟਰੀ ਸਿੱਖਿਆ ਨੀਤੀ ਐਨ.ਈ.ਪੀ. ਅਤੇ ਸੀ.ਬੀ.ਐਸ.ਸੀ. ਦੇ ਤਹਿਤ ਹੋ ਰਹੇ ਬਦਲਾਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਅਧਿਆਪਨ ਵਿਚ ਨਵੇਂ ਤਰੀਕੇ ਅਪਣਾਉਣ | ਅੰਤ ਵਿਚ ਸ੍ਰੀਮਤੀ ਲਖਵਿੰਦਰ ਕੌਰ ਨੇ ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਪਿ੍ੰਸ ਸ਼ਰਮਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰ ਵਜੋਂ ਮੋਮੈਂਟੋ ਭੇਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡੇਰਾ ਚਰਨ ਬਾਗ ਗੋਇੰਦਵਾਲ ਸਾਹਿਬ ਦੇ ਮੁਖੀ ਸੰਤ ਬਾਬਾ ਸੁਬੇਗ ਸਿੰਘ ਵਲੋਂ ਹੜ੍ਹ ਪੀੜਤ ਕਿਸਾਨਾਂ ਲਈ ਕਣਕ ਦੇ ਬੀਜ ਦੀ ਸੇਵ... ਅਗਲੀ ਖ਼ਬਰ ਹਰਿੰਦਰ ਸਿੰਘ ਸਾਹਨੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ
Ad Position 24