28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਡੇਰਾ ਚਰਨ ਬਾਗ ਗੋਇੰਦਵਾਲ ਸਾਹਿਬ ਦੇ ਮੁਖੀ ਸੰਤ ਬਾਬਾ ਸੁਬੇਗ ਸਿੰਘ ਵਲੋਂ ਹੜ੍ਹ ਪੀੜਤ ਕਿਸਾਨਾਂ ਲਈ ਕਣਕ ਦੇ ਬੀਜ ਦੀ ਸੇਵਾ ਭੇਜੀ <br/>

Ad Position 21
No active advertisement
ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਬੀਜ ਦੇਣ ਦੀ ਆਰੰਭਤਾ ਕਰਦੇ ਹੋਏ ਸੰਤ ਬਾਬਾ ਸੁਬੇਗ ਸਿੰਘ, ਬਾਬਾ ਹਰਜਿੰਦਰ ਸਿੰਘ ਅਤੇ ਹੋਰ ਮਹਾਪੁਰਸ਼ | ਤਸਵੀਰ : ਅਟਵਾਲ <br/> 25-09-2025
ਗੋਇੰਦਵਾਲ ਸਾਹਿਬ, 24 ਸਤੰਬਰ (ਸਕੱਤਰ ਸਿੰਘ ਅਟਵਾਲ)-ਤੀਸਰੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਪਵਿੱਤਰ ਨਗਰੀ ਗੋਇੰਦਵਾਲ ਸਾਹਿਬ ਵਿਖੇ ਫਤਿਆਬਾਦ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਚਰਨ ਬਾਗ ਦੇ ਮੁਖੀ ਸੰਤ ਬਾਬਾ ਸੁਬੇਗ ਸਿੰਘ ਵਲੋਂ ਹੜ੍ਹ ਪੀੜਤ ਕਿਸਾਨਾਂ ਲਈ ਕਣਕ ਬੀਜ ਦੇਣ ਦੀ ਆਰੰਭਤਾ ਕੀਤੀ | ਇਸ ਮੌਕੇ ਸੰਤ ਬਾਬਾ ਸ਼ੁਬੇਗ ਸਿੰਘ ਨੇ ਕਿਹਾ ਕੇ ਪਿਛਲੇ ਦਿਨੀਂ ਪੰਜਾਬ 'ਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ | ਘਰ-ਬਾਰ, ਮਾਲ, ਡੰਗਰ ਸਭ ਪਾਣੀ ਦੀ ਲਪੇਟ ਵਿਚ ਆ ਗਏ | ਜ਼ਮੀਨਾਂ 'ਤੇ ਰੇਤਾ ਪੈਣ ਕਾਰਨ ਵਾਹੀਯੋਗ ਨਹੀਂ ਰਹੀਆਂ, ਕਿਸਾਨਾਂ ਦੇ ਦਰਦ ਨੂੰ ਦੇਖਦੇ ਹੋਏ ਪੂਰੇ ਪੰਜਾਬ ਵਾਸੀਆਂ, ਰਾਜਨੀਤਿਕ ਪਾਰਟੀਆਂ, ਸਭਾ ਸੁਸਾਇਟੀਆਂ, ਕਾਰ ਸੇਵਾ ਸੰਪਰਦਾਵਾਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ | ਇਸੇ ਲੜੀ ਤਹਿਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਪਹਿਲੇ ਪੜਾਅ 'ਚ ਤਿੰਨ ਟਰੱਕ ਕਣਕ ਬੀਜ ਫ਼ਿਰੋਜਪੁਰ ਦੇ ਕਿਸਾਨਾਂ ਨੂੰ ਦੇਣ ਲਈ ਸ੍ਰੀ ਗੋਇੰਦਵਾਲ ਸਾਹਿਬ ਤੋਂ ਰਵਾਨਾ ਕੀਤੇ | ਇਸ ਮੌਕੇ ਬਾਬਾ ਹਰਜਿੰਦਰ ਸਿੰਘ, ਬਾਬਾ ਅਮਰ ਸਿੰਘ, ਬਾਬਾ ਪੰਮਾ ਜੀ, ਬਾਬਾ ਬੋਹੜ ਸਿੰਘ, ਬਾਬਾ ਫੌਜੀ, ਬਾਬਾ ਸਾਜਨ, ਸਰਪੰਚ ਨਿਰਮਲ ਸਿੰਘ ਢੋਟੀ, ਵਰਿੰਦਰ ਸਿੰਘ ਜੋਤੀ, ਸਾਬਕਾ ਮੈਨੇਜ਼ਰ ਦਵਿੰਦਰ ਸਿੰਘ, ਸੁਖਬੀਰ ਸਿੰਘ ਲੋਧੀ, ਹਰਿੰਦਰ ਸਿੰਘ ਧੂੰਦਾ, ਬਾਬਾ ਬੂਟਾ ਸਿੰਘ ਫੋਰਮੈਨ, ਗੁਰਚਰਨ ਸਿੰਘ ਲਾਹੌਰੀਆ, ਗਾਇਕ ਜਗਜੀਤ ਸੰਧੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਨਗਨਣਾ ਦੀ ਤਿਆਰੀ ਸੰਬੰਧੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਵਿਸੇਸ਼ ਮੀਟਿੰਗ <br/> ਅਗਲੀ ਖ਼ਬਰ ਦੀ ਅਲਪਾਈਨ ਸਕੂਲ ਤਰਨ ਤਾਰਨ ਵਿਖੇ ਵਰਕਸ਼ਾਪ ਲਗਾਈ <br/>
Ad Position 24