28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੇਜਰ ਸਿੰਘ ਲਾਹੌਰੀਆ ਦੀਆਂ ਅਸਥੀਆਂ ਦਰਿਆ ਬਿਆਸ ਗੋਇੰਦਵਾਲ ਸਾਹਿਬ ਵਿਖੇ ਜਲ ਪ੍ਰਵਾਹ <br/>

Ad Position 21
No active advertisement
ਅਸਥੀਆਂ ਨੂੰ ਦਰਿਆ ਬਿਆਸ 'ਚ ਜਲ ਪ੍ਰਵਾਹ ਕਰਨ ਸਮੇਂ ਗੁਰਦੀਪ ਸਿੰਘ ਘੁੰਮਣ, ਕੁਲਦੀਪ ਸਿੰਘ ਲਾਹੌਰੀਆ, ਪਲਵਿੰਦਰ ਸਿੰਘ ਲਾਹੌਰੀਆ, ਸੁਖਜਿੰਦਰ ਸਿੰਘ ਲਾਹੌਰੀਆ ਅਤੇ ਪਰਿਵਾਰਕ ਮੈਂਬਰ | ਤਸਵੀਰ: ਅਟਵਾਲ <br/> 25-09-2025
ਗੋਇੰਦਵਾਲ ਸਾਹਿਬ, 24 ਸਤੰਬਰ (ਸਕੱਤਰ ਸਿੰਘ ਅਟਵਾਲ)-ਨਗਰ ਗੋਇੰਦਵਾਲ ਸਾਹਿਬ ਤੋਂ ਸਾਬਕਾ ਸਰਪੰਚ ਅਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਚਾਚਾ ਮੇਜਰ ਸਿੰਘ ਲਾਹੌਰੀਆ ਆਪਣੀ ਸਰੀਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ਉਨ੍ਹਾਂ ਦੀਆਂ ਅਸਥੀਆਂ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਸਥਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਪਵਿਤਰ ਜਲ ਨਾਲ ਇਸ਼ਨਾਨ ਕਰਵਾਉਣ ਉਪਰੰਤ ਅਸਥੀਆਂ ਬਿਆਸ ਦਰਿਆ ਗੋਇੰਦਵਾਲ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ | ਇਸ ਮੌਕੇ ਗੁਰਦੀਪ ਸਿੰਘ ਘੁੰਮਣ ਸਾਬਕਾ ਚੇਅਰਮੈਨ, ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਪਲਵਿੰਦਰ ਸਿੰਘ ਲਾਹੌਰੀਆ, ਸੁਖਜਿੰਦਰ ਸਿੰਘ ਲਾਹੌਰੀਆ, ਬਲਦੇਵ ਸਿੰਘ ਘੁੰਮਣ, ਦੀਦਾਰ ਸਿੰਘ ਲਾਹੌਰੀਆ, ਸੁਰਜਨ ਸਿੰਘ ਲਾਹੌਰੀਆ, ਜਸਵਿੰਦਰ ਸਿੰਘ ਲਾਹੌਰੀਆ ਨਾਲ ਪ੍ਰਧਾਨ ਬਾਵਾ ਰਣਜੀਤ ਸਿੰਘ ਲੱਕੀ, ਚੇਅਰਮੈਨ ਗੁਰਨਾਮ ਸਿੰਘ ਲਾਡੀ, ਡਾ. ਸੰਤੋਖ ਸਿੰਘ ਖਹਿਰਾ, ਯੂਥ ਆਗੂ ਵਰਿੰਦਰ ਸਿੰਘ ਜੋਤੀ, ਸੁਖਬੀਰ ਸਿੰਘ ਲੋਧੀ, ਸਰਵਨ ਸਿੰਘ ਸੱਮਾ ਲਹੋਰੀਆ, ਬਲਕਾਰ ਸਿੰਘ ਬਾਰਾ, ਦਲਜੀਤ ਸਿੰਘ ਵਿਰਕ, ਹਰਭਜਨ ਸਿੰਘ ਰਾਠੌਰ, ਰੁਪਿੰਦਰ ਸਿੰਘ ਲਾਹੌਰੀਆ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨਰੇਗਾ ਮਜ਼ਦੂਰ ਦੀ ਮੌਤ ਅਗਲੀ ਖ਼ਬਰ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵਲੋਂ ਭਾਜਪਾ ਉਮੀਦਵਾਰ ਦਾ ਸਮਰਥਨ <br/>
Ad Position 24