ਸੜਕ ਹਾਦਸੇ 'ਚ ਨਰੇਗਾ ਮਜ਼ਦੂਰ ਦੀ ਮੌਤ
ਅਜੀਤ ਡੈਸਕ
25-09-2025
ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੰਗਰੂਰ-ਪਾਤੜਾਂ ਹਾਈਵੇਅ 'ਤੇ ਪਿੰਡ ਮਹਿਲਾਂ ਵਿਖੇ ਹੋਏ ਸੜਕ ਹਾਦਸੇ 'ਚ ਇਕ ਨਰੇਗਾ ਮਜ਼ਦੂਰ ਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ | ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਜੀਤ ਸਿੰਘ ਵਾਸੀ ਪਿੰਡ ਮਹਿਲਾਂ ਸਾਈਕਲ 'ਤੇ ਨਰੇਗਾ 'ਚ ਕੰਮ ਕਰਨ ਲਈ ਆਪਣੇ ਘਰ ਤੋਂ ਬੱਸ ਸਟਾਪ ਮਹਿਲਾਂ ਚੌਂਕ ਵੱਲ ਜਾ ਰਿਹਾ ਸੀ ਕਿ ਪਿੰਡ ਨੇੜੇ ਹੀ ਸੜਕ ਦੇ ਇਕ ਕੱਟ 'ਤੇ ਪਾਤੜਾਂ ਤੋਂ ਆ ਰਹੇ ਕੈਂਟਰ ਨੇ ਪਿੱਛੋਂ ਆ ਕੇ ਜੀਤ ਸਿੰਘ ਦੇ