27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਈ ਲਾਲੋ ਦਾ 574ਵਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ

ਸੰਦੌੜ, 27 ਸਤੰਬਰ (ਜਸਵੀਰ ਸਿੰਘ ਜੱਸੀ)- ਭਾਈ ਲਾਲੋ ਦਾ 574ਵਾਂ ਪਾਵਨ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਭਾਈ ਲਾਲੋ ਪਿੰਡ ਸਰੀਂਹ ਵਿਖੇ ਇਲਾਕਾ ਨਿਵਾਸੀ ਸੰਗਤਾਂ, ਪ੍ਰਬੰਧਕ ਕਮੇਟੀ ਅਤੇ ਭਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ (ਰਜਿ.) ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ।

Ad Position 21
No active advertisement
ਭਾਈ ਲਾਲੋ ਜੀ ਦੇ 574ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ਼ਖਸੀਅਤਾਂ ਦਾ ਸਨਮਾਨ ਕਰਦੇ ਹੋਏ ਸਟੇਟ ਐਵਾਰਡੀ ਇੰਦਰਜੀਤ ਸਿੰਘ ਮੁੰਡੇ, ਗਿਆਨੀ ਅਮਰ ਸਿੰਘ ਮਲੇਰਕੋਟਲਾ। ਤਸਵੀਰ - ਜਸਵੀਰ ਸਿੰਘ ਜੱਸੀ 28-09-2026
ਸੰਦੌੜ, 27 ਸਤੰਬਰ (ਜਸਵੀਰ ਸਿੰਘ ਜੱਸੀ)- ਭਾਈ ਲਾਲੋ ਦਾ 574ਵਾਂ ਪਾਵਨ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਭਾਈ ਲਾਲੋ ਪਿੰਡ ਸਰੀਂਹ ਵਿਖੇ ਇਲਾਕਾ ਨਿਵਾਸੀ ਸੰਗਤਾਂ, ਪ੍ਰਬੰਧਕ ਕਮੇਟੀ ਅਤੇ ਭਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ (ਰਜਿ.) ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ। ਇਸ ਸੰਬੰਧੀ 22 ਤੋਂ 24 ਸਤੰਬਰ ਤੱਕ ਕਰਵਾਏ ਗਏ ਤਿੰਨ ਰੋਜ਼ਾ ਮਹਾਨ ਧਾਰਮਿਕ ਸਮਾਗਮ ਸਫ਼ਲਤਾਪੂਰਵਕ ਸੰਪੰਨ ਹੋ ਗਏ। ਸਮਾਗਮ ਦੀ ਸ਼ੁਰੂਆਤ 22 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਨਾਲ ਹੋਈ ਸੀ, ਜਿਸ ਦੇ ਭੋਗ 24 ਸਤੰਬਰ ਨੂੰ ਪਾਏ ਗਏ। ਇਸ ਤੋਂ ਬਾਅਦ ਗਰੀਬ ਨਿਵਾਜ ਜਥਾ (ਲੁਧਿਆਣਾ), ਕੀਰਤਨੀ ਜਥਾ (ਲੁਧਿਆਣਾ), ਭਾਈ ਅੱਛਰਾ ਸਿੰਘ (ਹੈੱਡ ਗ੍ਰੰਥੀ, ਗੁਰਦੁਆਰਾ ਸਾਹਿਬ ਈਸ਼ਰ ਕਿਰਪਾ, ਮਾਲੇਰਕੋਟਲਾ) ਅਤੇ ਭਾਈ ਗੁਰਮੇਲ ਸਿੰਘ ਨਿਮਾਣਾ (ਹੈੱਡ ਗ੍ਰੰਥੀ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ’ਚ ਮਹਾਂਪੁਰਖ ਸੰਤ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਨੇ ਗੁਰਮਤਿ ਵਿਚਾਰਾਂ ਨਾਲ਼ ਸੰਗਤਾਂ ਨੂੰ ਜੋੜਿਆ। ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਸੰਤ ਭੁਪਿੰਦਰ ਸਿੰਘ ਨੂੰ ‘ਭਾਈ ਲਾਲੋ ਜੀ ਐਵਾਰਡ 2026’ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ’ਚ ਤੇਜਿੰਦਰ ਸਿੰਘ ਸੋਖੀ (ਸੋਖੀ ਪਿਟਸਨ ਇੰਡਸਟਰੀਜ਼/ਸੋਖੀ ਆਟੋ ਉਦਯੋਗ ਲੁਧਿਆਣਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਹਰਦੀਪ ਸਿੰਘ (ਓਂਕਾਰ ਐਗਰੀਕਲਚਰ ਵਰਕਸ ਧੂਰੀ) ਬਲਬੀਰ ਸਿੰਘ ਬਮਰਾਹ (ਐੱਮ.ਡੀ. ਜੀ. ਆਰ. ਕੰਸਟ੍ਰਕਸ਼ਨ ਕੰਪਨੀ) ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਸੁਸਾਇਟੀ ਦੇ ਅਹੁਦੇਦਾਰ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ (ਕੇ. ਐਸ ਗਰੁੱਪ), ਪ੍ਰਧਾਨ ਗਿਆਨੀ ਅਮਰ ਸਿੰਘ (ਦਸਮੇਸ਼ ਗਰੁੱਪ), ਉਪ ਪ੍ਰਧਾਨ ਅਜਮੇਰ ਸਿੰਘ ਕੈਸ਼ੀਅਰ ਅਮਰਜੀਤ ਸਿੰਘ, ਜਨਰਲ ਸਕੱਤਰ ਮਾ. ਚਰਨਦਾਸ ਸੌਂਦ, ਸਕੱਤਰ ਹਰਵਿੰਦਰ ਸਿੰਘ ਖੁਰਲ, ਸਲਾਹਕਾਰ ਬਲਵੀਰ ਸਿੰਘ ਬਮਰਾਹ ਨੇ ਸਮਾਗਮ ’ਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਤਿਰਲੋਚਨ ਸਿੰਘ ਅਹਿਮਦਗੜ੍ਹ ਨੇ ਬਾਖੂਬੀ ਨਿਭਾਈ।ਇਸ ਮੌਕੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਭਾਈ ਲਾਲੋ ਜੀ ਦੇ ਅਸੂਲਾਂ ’ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਪਿਆਰਾ ਸਿੰਘ ਮੁੰਡੇ ਕੇ ਐੱਸ, ਵੈਦ ਮੋਹਨ ਲਾਲ, ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ, ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਕੁਲਦੀਪ ਸਿੰਘ ਘਟੌੜੇ, ਜਸਵਿੰਦਰ ਸਿੰਘ ਹੁੰਜਣ, ਤਜਿੰਦਰ ਸਿੰਘ ਹੁੰਜਣ, ਲੁਧਿਆਣਾ ਦਾ ਤਰਲੋਚਨ ਸਿੰਘ ਜਗਦੇਵ, ਇੰਦਰਜੀਤ ਸਿੰਘ ਐਲਆਈਸੀ, ਜਗਜੀਤ ਸਿੰਘ ਮਠਾੜੂ, ਕੁਲਜਿੰਦਰ ਸਿੰਘ ਕਲਸੀ, ਰਜਿੰਦਰ ਸਿੰਘ ਸੋਖੀ, ਜਸਵੀਰ ਸਿੰਘ ਸੋਖੀ, ਬਲਜਿੰਦਰ ਸਿੰਘ ਸੋਖੀ, ਮੋਗਾ ਤੋਂ ਚਰਨਜੀਤ ਸਿੰਘ, ਅਵਤਾਰ ਸਿੰਘ ਤਾਰੀ (ਮਾਲੇਰਕੋਟਲਾ), ਮਹਿੰਦਰ ਸਿੰਘ ਕੇ.ਕੇ, ਸਤਨਾਮ ਸਿੰਘ ਚਾਨਾ , ਸ਼੍ਰੀ ਵਿਸ਼ਵਕਰਮਾ ਸਭਾ ਮਾਲੇਰਕੋਟਲਾ ਦੇ ਦਵਿੰਦਰ ਸਿੰਘ ਮਠਾੜੂ, ਬਲਵਿੰਦਰ ਸਿੰਘ ਸੌਂਦ, ਡਾਲੀ ਰਾਮ, ਸੁਖਦੇਵ ਸੋਹਲ, ਆਦਿ ਹਾਜਰ ਸਨ। ਇਸ ਮੌਕੇ ਸ਼੍ਰੀ ਵਿਸ਼ਵਕਰਮਾ ਮੰਦਿਰ ਤਲਵੰਡੀ ਮਲਿਕ, ਪਟਿਆਲਾ, ਮੋਗਾ, ਅਹਿਮਦਗੜ੍ਹ, ਸੁਨਾਮ, ਮਾਲੇਰਕੋਟਲਾ ਆਦਿ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਸਰੋਵਰ ’ਚ ਬਰੇਤੀ ਪਾਉਣ ਦੀ ਕਾਰ ਸੇਵਾ ਸੰਪੂਰਨ ਅਗਲੀ ਖ਼ਬਰ ਅਕਾਲੀ ਦਲ ਵਲੋਂ ਪਿੰਡ ਬਦੇਸ਼ਾ ਅਤੇ ਭਗਵਾਨਪੁਰਾ ’ਚ ਘਰ-ਘਰ ਵੋਟਰ ਸੰਪਰਕ ਮੁਹਿੰਮ
Ad Position 24