15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਨਾਬਾਲਗ ਆਪਣੇ ਡਰ ਤੋਂ ਨਿਕਲਣ ਅਤੇ ਸਲਾਹ ਮਸ਼ਵਰਾ ਕਰਨ–ਕੌਂਸਲਰ ਜਗਜੋਤ ਕੌਰ

ਲਹਿਰਾਗਾਗਾ, 15 ਨਵੰਬਰ (ਅਸ਼ੋਕ ਗਰਗ) - ਵਿਦਿਆਰਥੀਆਂ ਦੀਆਂ ਨਿੱਜੀ ਉਲਝਣਾ ਅਤੇ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਲਾਈਫ ਕੋਚ ਜਗਜੋਤ ਕੌਰ ਵੱਲੋਂ ਸਥਾਨਕ ਸੀਬਾ ਸਕੂਲ ਵਿੱਚ ਵਿਸ਼ੇਸ਼ ਸੈਸ਼ਨ ਲਾਇਆ ਗਿਆ ਜਿਸ ਵਿੱਚ ਨਾਬਾਲਗਾਂ ਦੀਆਂ ਸਮੱਸਿਆਵਾਂ ਵਿਸ਼ੇਸ਼ ਕਰ ਡਰ, ਗੁੱਸਾ, ਸਟਰੈੱਸ, ਤਣਾਓ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨ ਸਬੰਧੀ ਵਿਸਤ੍ਰਿਤ ਗੱਲਬਾਤ ਹੋਈ। ਉਨਾਂ ਵਿਦਿਆਰਥੀਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ, ਡਰ ਤੋਂ ਉੱਪਰ ਉੱਠਣ, ਗੁੱਸੇ ਨੂੰ ਸੰਭਾਲਣ ਅਤੇ ਸੰਤੁਲਨ ਕਰਨ ਦੇ ਉਪਾਅ ਦੱਸੇ।

Ad Position 21
No active advertisement
ਅਜੀਤ ਡੈਸਕ 16-11-2026
ਲਹਿਰਾਗਾਗਾ, 15 ਨਵੰਬਰ (ਅਸ਼ੋਕ ਗਰਗ) - ਵਿਦਿਆਰਥੀਆਂ ਦੀਆਂ ਨਿੱਜੀ ਉਲਝਣਾ ਅਤੇ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਲਾਈਫ ਕੋਚ ਜਗਜੋਤ ਕੌਰ ਵੱਲੋਂ ਸਥਾਨਕ ਸੀਬਾ ਸਕੂਲ ਵਿੱਚ ਵਿਸ਼ੇਸ਼ ਸੈਸ਼ਨ ਲਾਇਆ ਗਿਆ ਜਿਸ ਵਿੱਚ ਨਾਬਾਲਗਾਂ ਦੀਆਂ ਸਮੱਸਿਆਵਾਂ ਵਿਸ਼ੇਸ਼ ਕਰ ਡਰ, ਗੁੱਸਾ, ਸਟਰੈੱਸ, ਤਣਾਓ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨ ਸਬੰਧੀ ਵਿਸਤ੍ਰਿਤ ਗੱਲਬਾਤ ਹੋਈ। ਉਨਾਂ ਵਿਦਿਆਰਥੀਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ, ਡਰ ਤੋਂ ਉੱਪਰ ਉੱਠਣ, ਗੁੱਸੇ ਨੂੰ ਸੰਭਾਲਣ ਅਤੇ ਸੰਤੁਲਨ ਕਰਨ ਦੇ ਉਪਾਅ ਦੱਸੇ।ਉਨ੍ਹਾਂ ਨਕਾਰਤਮਿਕ ਸੋਚ ਤੋਂ ਉਭਰਨ ਅਤੇ ਸਕਾਰਾਤਮਕ ਸੋਚ ਨਾਲ ਔਖਿਆਈਆਂ ਦਾ ਸਾਹਮਣਾ ਕਰਨ ਦੀ ਤਕਨੀਕ ਸਾਂਝੀ ਕੀਤੀ। ਉਨ੍ਹਾਂ ਬੱਚਿਆਂ ਨੂੰ ਜੇਕਰ ਕੋਈ ਅਜਿਹੀ ਸਥਿਤੀ ਆਉਂਦੀ ਹੈ ਤਾਂ ਉਹ ਆਪਣੇ ਅਧਿਆਪਕਾਂ ਜਾਂ ਮਾਪਿਆਂ ਨਾਲ ਸਾਂਝੀ ਨਹੀਂ ਕਰ ਸਕਦੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਬੱਚਿਆਂ ਨੂੰ ਆਪਣੇ ਆਤਮ ਵਿਸ਼ਵਾਸ ਸਕਾਰਤਮਿਕ ਮਾਨਸਿਕ ਸੋਚ ਨਾਲ ਆਪਣੀ ਪੜ੍ਹਾਈ ਨੂੰ ਸੁਧਾਰਨ ਲਈ ਦੱਸਿਆ। ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਉਨ੍ਹਾਂ ਦੀ ਜਾਣ ਪਹਿਚਾਣ ਕਰਾਉਂਦੇ ਹੋਏ ਦੱਸਿਆ ਕਿ ਕਸ਼ਮੀਰ ਦੀ ਜੰਮਪਲ ਜਗਜੋਤ ਕੌਰ ਨੇ ਆਪਣੀ ਪੜ੍ਹਾਈ ਪੂਨੇ ਤੋਂ ਕਰਨ ਉਪਰੰਤ ਕਈ ਅੰਤਰਰਾਸ਼ਟਰੀ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਕੌਂਸਲਿੰਗ ਦੇ ਕੋਰਸ ਕਰਕੇ ਇਸ ਖੇਤਰ ਵਿੱਚ ਆਪਣਾ ਵਿਸ਼ੇਸ਼ ਥਾਂ ਬਣਾਈ ਹੈ। ਉਨ੍ਹਾਂ ਜਗਜੋਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਲਹਿਰਾਗਾਗਾ ਜਿਹੇ ਖੇਤਰ ਵਿੱਚ ਆ ਕੇ ਬੱਚਿਆਂ ਨੂੰ ਇਸ ਸਬੰਧੀ ਮਾਰਗਦਰਸ਼ਨ ਕਰਨਾ ਵਧੀਆ ਉਪਰਾਲਾ ਹੈ। ਵਿਦਿਆਰਥੀਆਂ ਨੇ ਬੜੀ ਰੁਚੀ ਦੇ ਨਾਲ ਭਾਗ ਲੈਂਦਿਆਂ ਆਪਣੀਆਂ ਕਈ ਪਰਤਾਂ ਖੋਲੀਆਂ ਅਤੇ ਰਾਜ ਸਾਂਝੇ ਕਰਕੇ ਉਨ੍ਹਾਂ ਦੇ ਰਾਏ ਲਈ।ਉਨਾਂ ਕਿਹਾ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਅਜਿਹੇ ਪਲ ਹੁੰਦੇ ਹਨ, ਜਿੱਥੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਦੀ ਸਲਾਹ ਦੀ ਲੋੜ ਪੈਂਦੀ ਹੈ ਅਤੇ ਸਲਾਹ ਲੈਣ ਵਿੱਚ ਕੋਈ ਹਰਜ਼ ਨਹੀਂ ਹੁੰਦਾ।
Ad Position 22
No active advertisement
ਪਿਛਲੀ ਖ਼ਬਰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆਂ ਆਂਗਣਵਾੜੀ ਵਰਕਰਾਂ ਦਾ ਸਨਮਾਨ ਅਗਲੀ ਖ਼ਬਰ ਮਰਹੂਮ ਲਾਲਾ ਬਿਰਜ ਲਾਲ ਦੀ ਯਾਦ ਵਿੱਚ ਮੈਡੀਕਲ ਕੈਂਪ ਲਾਇਆ
Ad Position 24