15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

101 ਪੇਟੀਆਂ ਸ਼ਰਾਬ ਸਮੇਤ ਫੜੀ ਫੌਰਚੂਨਰ ਗੱਡੀ ਦੇ ਦਸਤਾਵੇਜ਼ ਤੇ ਨੰਬਰ ਪਲੇਟ ਅਸਲੀ ਪਾਏ

ਭਵਾਨੀਗੜ੍ਹ, 15 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਬੀਤੇ ਦਿਨੀਂ ਸਥਾਨਕ ਪੁਲਿਸ ਵੱਲੋਂ 101 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਕਾਬੂ ਕੀਤੀ ਗਈ ਫੋਰਚੂਨਰ ਗੱਡੀ ਸਬੰਧੀ ਕੀਤੀ ਗਈ ਜਾਂਚ ਦੌਰਾਨ ਗੱਡੀ ਦੇ ਸਾਰੇ ਦਸਤਾਵੇਜ਼ ਅਤੇ ਨੰਬਰ ਪਲੇਟ ‘ਤੇ ਦਰਜ ਨੰਬਰ ਅਸਲੀ ਪਾਏ ਗਏ ਹਨ। ਇਸ ਸਬੰਧੀ ਕਾਲਾਝਾੜ ਪੁਲਿਸ ਚੌਕੀ ਦੇ ਇੰਚਾਰਜ ਸਤਵੰਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਫੋਰਚੂਨਰ ਗੱਡੀ ਦਾ ਇੰਜਣ ਨੰਬਰ, ਚੈਸੀ ਨੰਬਰ ਅਤੇ ਨੰਬਰ ਪਲੇਟ ‘ਤੇ ਦਰਜ ਨੰਬਰ ਸਮੇਤ ਸਾਰੇ ਦਸਤਾਵੇਜ਼ ਸਹੀ ਪਾਏ ਗਏ ਹਨ।

Ad Position 21
No active advertisement
ਅਜੀਤ ਡੈਸਕ 16-11-2026
ਭਵਾਨੀਗੜ੍ਹ, 15 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਬੀਤੇ ਦਿਨੀਂ ਸਥਾਨਕ ਪੁਲਿਸ ਵੱਲੋਂ 101 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਕਾਬੂ ਕੀਤੀ ਗਈ ਫੋਰਚੂਨਰ ਗੱਡੀ ਸਬੰਧੀ ਕੀਤੀ ਗਈ ਜਾਂਚ ਦੌਰਾਨ ਗੱਡੀ ਦੇ ਸਾਰੇ ਦਸਤਾਵੇਜ਼ ਅਤੇ ਨੰਬਰ ਪਲੇਟ ‘ਤੇ ਦਰਜ ਨੰਬਰ ਅਸਲੀ ਪਾਏ ਗਏ ਹਨ। ਇਸ ਸਬੰਧੀ ਕਾਲਾਝਾੜ ਪੁਲਿਸ ਚੌਕੀ ਦੇ ਇੰਚਾਰਜ ਸਤਵੰਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਫੋਰਚੂਨਰ ਗੱਡੀ ਦਾ ਇੰਜਣ ਨੰਬਰ, ਚੈਸੀ ਨੰਬਰ ਅਤੇ ਨੰਬਰ ਪਲੇਟ ‘ਤੇ ਦਰਜ ਨੰਬਰ ਸਮੇਤ ਸਾਰੇ ਦਸਤਾਵੇਜ਼ ਸਹੀ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗੱਡੀ ਦੇ ਮਾਲਕ ਸਬੰਧੀ ਵੀ ਪੂਰੀ ਜਾਣਕਾਰੀ ਹਾਸਲ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਲਈ ਗੱਡੀ ਦੇ ਮਾਲਕ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਫੋਰਚੂਨਰ ਗੱਡੀ ਮਸ਼ਹੂਰ ਗਾਇਕ ਆਰ. ਨੇਤ ਦੇ ਗੀਤ ਦੀ ਸ਼ੂਟਿੰਗ ਲਈ ਉਸ ਵੱਲੋਂ ਦਿੱਤੀ ਗਈ ਸੀ ਜਾਂ ਨਹੀਂ ਇਸ ਸਬੰਧੀ ਅਸਲ ਤੱਥ ਗੱਡੀ ਦੇ ਮਾਲਕ ਦੇ ਬਿਆਨ ਦਰਜ ਕਰਨ ਉਪਰੰਤ ਹੀ ਸਾਹਮਣੇ ਆਉਣਗੇ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਿਆ ਜਿਸਨੇ ਆਪਣੇ ਦਮ ’ਤੇ ਜ਼ਮੀਨ ਦੋਜ ਪਾਈਪ ਪਾ ਕੇ ਧਰਤੀ ਹੇਠਲਾ ਪਾਣੀ ਬਚਾਇਆ – ਬਰਿ... ਅਗਲੀ ਖ਼ਬਰ ਮਾਨ ਦੇ ਪੈੱਨ ’ਚੋਂ ਹਰੀ ਸਿਆਹੀ ਮੁੱਕੀ, ਹੁਣ ਕੇਜਰੀਵਾਲ ਦਾ ਪੈੱਨ ਪੰਜਾਬ ਦੇ ਕਾਲੇ ਲੇਖ ਲਿਖ ਰਿਹੈ - ਡੇਅਰੀਵਾਲਾ
Ad Position 24