ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) - ਸਿਵਲ ਸਰਜਨ ਸੰਗਰੂਰ ਵਲੋਂ ਸੁਨਾਮ ਵਿਚ ਦਿਨ ਪ੍ਰਤੀ ਦਿਨ ਬੁਖ਼ਾਰ ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਸੰਗਰੂਰ ਦੇ ਕਈ ਮੈਡੀਕਲ ਅਫ਼ਸਰ ਅਤੇ ਸਪੈਸ਼ਲਿਸਟ ਡਾਕਟਰਾਂ ਨੂੰ ਸੁਨਾਮ ਵਿਖੇ ਤਾਇਨਾਤ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸੰਗਰੂਰ ਵਿਚ ਤਾਇਨਾਤ ਮੈਡੀਕਲ ਸਪੈਸ਼ਲਿਸਟ ਡਾਕਟਰ ਹਿਮਾਂਸ਼ੂ ਗਰਗ ਨੂੰ ਹਫ਼ਤੇ ਦੇ ਹਰ ਮੰਗਲਵਾਰ ਅਤੇ ਵੀਰਵਾਰ ਸੁਨਾਮ ਹਸਪਤਾਲ ਵਿਚ ਭੇਜਿਆ ਗਿਆ ਹੈ | ਸਿਵਲ ਹਸਪਤਾਲ ਸੰਗਰੂਰ ਦੇ ਡਾਕਟਰ ਰਾਹੁਲ ਗੁਪਤਾ ਮੈਡੀਕਲ ਸਪੈਸ਼ਲਿਸਟ ਨੂੰ ਹਫ਼ਤੇ ਦੇ ਹਰ ਬੁੱਧਵਾਰ ਅਤੇ ਸ਼ੁੱਕਰਵਾਰ ਸੁਨਾਮ ਤਾਇਨਾਤ ਕੀਤਾ ਗਿਆ ਹੈ | ਇਸੇ ਤਰ੍ਹਾਂ ਸਿਵਲ ਹਸਪਤਾਲ ਸੰਗਰੂਰ ਵਿਚ ਸੇਵਾਵਾਂ ਨਿਭਾਅ ਰਹੇ ਡਾਕਟਰ ਇੰਦਰਜੋਤ ਸਿੰਘ ਮੈਡੀਕਲ ਅਫ਼ਸਰ ਪੈਡੀਟੀਸ਼ੀਅਨ (ਬੱਚਿਆਂ ਦੇ ਮਾਹਿਰ) ਹੁਣ ਹਫ਼ਤੇ ਦੇ ਹਰ ਮੰਗਲਵਾਰ ਅਤੇ ਬੁੱਧਵਾਰ ਸੁਨਾਮ ਬੈਠਣਗੇ | ਡਾਕਟਰ ਨਿਸ਼ੂ ਮੈਡੀਕਲ ਪੈਡੀਟੀਸੀਅਨ (ਬੱਚਿਆਂ ਦੇ ਮਾਹਿਰ) ਹਫ਼ਤੇ ਦੇ ਹਰ ਵੀਰਵਾਰ ਅਤੇ ਸ਼ੁੱਕਰਵਾਰ ਸੁਨਾਮ ਵਿਖੇ ਡਿਊਟੀ ਦੇਣਗੇ | ਡਾਕਟਰ ਤਰੁਨ ਅਹੂਜਾ ਮੈਡੀਕਲ ਪੈਡੀਟੀਸੀਅਨ (ਬੱਚਿਆਂ ਦੇ ਮਾਹਿਰ) ਹਫ਼ਤੇ ਦੇ ਹਰ ਸ਼ਨੀਵਾਰ ਅਤੇ ਸੋਮਵਾਰ ਸੁਨਾਮ ਵਿਖੇ ਮਰੀਜ਼ਾਂ ਦੀ ਸੰਭਾਲ ਲਈ ਤਾਇਨਾਤ ਰਹਿਣਗੇ |