ਝਬਾਲ, 25 ਸਤੰਬਰ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਹੋ ਰਹੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਹੱਕ ਵਿਚ ਪਿੰਡ ਚੱਕ ਸਕੰਦਰ ਵਿਖੇ ਭਰਵੀਂ ਚੋਣ ਮੀਟਿੰਗ ਹੋਈ | ਇਸ ਮੌਕੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਦੇ ਉੱਦਮ ਸਦਕਾ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰਨ ਨਾਲ ਅਕਾਲੀ ਦਲ ਦੀ ਚੋਣ ਮੁਹਿਮ ਨੂੰ ਵੱਡੀ ਮਜ਼ਬੂਤੀ ਮਿਲੀ | ਇਸ ਮੌਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਬੀਬੀ ਸੁਖਵਿੰਦਰ ਕੌਰ ਰੰਧਾਵਾ ਵਲੋਂ ਸਨਮਾਨਿਤ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾ ਹੀ ਵਰਕਰਾਂ ਨੂੰ ਮਾਣ ਦਿੱਤੇ ਹਨ ਅਤੇ ਅਗਾਂਹ ਵੀ ਵਰਕਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਆਖਿਆ ਕਿ ਲੋਕਾਂ ਵਲੋਂ ਦਿਨੋ ਦਿਨ ਮਿਲ ਰਹੇ ਵੱਡੇ ਸਹਿਯੋਗ ਸਦਕਾ ਮਾਝੇ 'ਚ ਪੈਂਦੀ ਇਸ ਪ੍ਰਸਿੱਧ ਸੀਟ ਤੇ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰਕੇ ਵਿਰੋਧੀਆਂ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗਾ | ਇਸ ਮੌਕੇ ਕੰਚਾਨਪ੍ਰੀਤ ਕੌਰ, ਸਾਬਕਾ ਚੇਅਰਮੈਨ ਹਰਵੰਤ ਸਿੰਘ, ਪਰਮਜੀਤ ਸਿੰਘ ਪੰਮਾ ਡਾਇਰੈਕਟਰ ਦਲਜੀਤ ਸਿੰਘ ਐਮਾ, ਰਾਮ ਸਿੰਘ ਨਾਮਧਾਰੀ, ਸੋਨੂੰ ਬਰਾੜ ਦੋਦੇ, ਸਾਬਕਾ ਸਰਪੰਚ ਜਗਤਾਰ ਸਿੰਘ ਜੱਗਾ, ਅਵਤਾਰ ਸਿੰਘ ਰਾਮਰੋਣੀ ਹਾਜ਼ਰ ਸਨ |