ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਚੋਰਾਂ ਵਲੋਂ ਰਾਤ ਸਮੇਂ ਇਕ ਘਰ ਵਿਚ ਦਾਖਲ ਹੋ ਕੇ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਚੋਰਾਂ ਖ਼ਿਲਾਫ਼ ਮਾਮਲਾ ਦਜ ਕਰਕੇ ਅਗਲੀ ਕਾਰਵਾਈ ਸ਼ੁਰ ੂਕਰ ਦਿੱਤੀ ਹੈ | ਥਾਣਾ ਵੈਰੋਂਵਾਲ ਵਿਖੇ ਜਸਵੰਤ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਭਲਾਈਪੁਰ ਡੋਗਰਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ 23 ਸਤੰਬਰ ਨੂੰ ਰਾਤ 11 ਵਜੇ ਰੋਟੀ ਖਾ ਕੇ ਆਪਣੇ ਬੈੱਡ ਰੂਮ ਵਿਚ ਸਮੇਤ ਆਪਣੇ ਪਰਿਵਾਰ ਦੇ ਨਾਲ ਜਾ ਕੇ ਸੌ ਗਿਆ ਸੀ ਤੇ ਜਦ ਉਸਨੇ 24 ਸਤੰਬਰ ਨੂੰ ਉੱਠ ਕੇ ਜਿਸ ਬੈੱਡਰੂਮ ਨੂੰ ਉਸ ਨੇ ਰਾਤ ਨੂੰ ਤਾਲਾ ਲਾਇਆ ਸੀ ਜਿਸਦੀ ਚਾਬੀ ਉਸ ਪਾਸ ਸੀ ਨੂੰ ਖੋਲਣ ਲੱਗਾ ਸੀ ਤਾਂ ਦਰਵਾਜਾ ਪਹਿਲਾਂ ਹੀ ਖੁੱਲਾ ਹੋਇਆ ਸੀ | ਜਦੋੋਂ ਉਸਨੇ ਅੰਦਰ ਦੇਖਿਆ ਕਿ ਉਸਦੀ ਅਲਮਾਰੀ ਵਿਚ ਉਸਦਾ ਤੇ ਉਸਦੀ ਪਤਨੀ ਦਾ ਗਹਿਣਾ ਪਿਆ ਹੋਇਆ ਸੀ ਅਤੇ 23 ਹਜ਼ਾਰ ਰੁਪਏ ਨਗਦ ਸਨ ਅਤੇ ਅਲਮਾਰੀ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ | ਜਾਂਚ ਅਧਿਕਾਰੀ ਏ.ਐੱਸ.ਆਈ. ਪਿਆਰਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |