05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬੁੱਢਾ ਦੀ ਗਰਾਊਾਡ ਵਿਖੇ ਬੂਟੇ ਲਗਾਏ <br/>

Ad Position 21
No active advertisement
ਅਜੀਤ ਡੈਸਕ 26-09-2025
ਪੱਟੀ, 25 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬੁੱਢਾ ਵਿਖੇ ਸਕੂਲ ਦੀ ਗਰਾਊਾਡ ਵਿਚ ਬੂਟੇ ਲਗਾਏ ਗਏ | ਇਨ੍ਹਾਂ ਬੂਟਿਆਂ ਵਿਚ ਨਿੰਮ, ਬ੍ਰਹਮਾ, ਧਰੇਕ, ਟਾਹਲੀ, ਆਵਲਾ, ਅਮਰੂਦ ਸਵੰਜਨਾ ਤੇ ਅਰਜਨ ਦੇ 60 ਬੂਟੇ ਸ਼ਾਮਿਲ ਸਨ | ਵਰਣਨਯੋਗ ਹੈ ਕਿ ਪਿਛਲੇ ਸਾਲ ਵੀ ਸਕੂਲ ਵਿਚ 150 ਬੂਟੇ ਲਗਾਏ ਗਏ ਸੀ, ਜੋ ਕਿ ਹੁਣ ਕਾਫੀ ਵੱਡੇ ਹੋ ਚੁੱਕੇ ਹਨ | ਇਸ ਸਾਲ ਵੀ ਬੂਟੇ ਲਾਉਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਨਵੇਂ ਬੂਟੇ ਲਗਾਏ ਗਏ | ਇਹ ਬੂਟੇ ਲਾਉਣ ਵਾਸਤੇ ਗ੍ਰਾਮ ਪੰਚਾਇਤ ਕੋਟ ਬੁੱਢਾ ਦੇ ਸਰਪੰਚ ਰਣਜੀਤ ਸਿੰਘ ਵਿਰਕ, ਪੰਚਾਇਤ ਮੈਂਬਰ ਅਵਤਾਰ ਸਿੰਘ, ਪਸਵਕ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਆਪਣੇ ਹੱਥੀ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਵਾਈ | ਅੱਜ ਬੂਟੇ ਲਗਾਉਣ ਦੇ ਨਾਲ-ਨਾਲ ਸਕੂਲ ਪਿ੍ੰਸੀਪਲ ਵਲੋਂ ਬੱਚਿਆਂ ਨੂੰ ਪ੍ਰੇਰਿਤ ਵੀ ਕੀਤਾ ਗਿਆ ਕਿ ਆਪਾਂ ਇਹ ਬੂਟੇ ਸਿਰਫ਼ ਲਗਾਉਣੇ ਨਹੀਂ, ਇਨ੍ਹਾਂ ਦੀ ਸਾਂਭ ਸੰਭਾਲ ਕਰਕੇ ਇਨ੍ਹਾਂ ਨੂੰ ਤਿਆਰ ਵੀ ਕਰਨਾ ਹੈ | ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਬੂਟਿਆਂ ਦੀ ਲਗਾਤਾਰ ਦੇਖਭਾਲ ਕਰਕੇ ਉਨ੍ਹਾਂ ਨੂੰ ਤਿਆਰ ਕੀਤਾ ਇਸੇ ਤਰ੍ਹਾਂ ਹੁਣ ਜਿਹੜੇ ਨਵੇਂ ਬੂਟੇ ਲਗਾਏ ਗਏ, ਇਨ੍ਹਾਂ ਨੂੰ ਵੀ ਵਧੀਆ ਸਾਂਭ ਸੰਭਾਲ ਕਰਕੇ ਤਿਆਰ ਕੀਤਾ ਜਾਵੇਗਾ | ਬੱਚਿਆਂ ਨੇ ਵੀ ਪ੍ਰਣ ਲਿਆ ਕਿ ਉਹ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਰੱਖਣ ਵਿਚ ਆਪਣਾ ਪੂਰਾ ਯੋਗਦਾਨ ਪਾਉਣਗੇ | ਬੱਚਿਆਂ ਨੂੰ ਇਹ ਵੀ ਕਿਹਾ ਗਿਆ ਕਿ ਆਪੋ ਆਪਣੇ ਘਰ ਵੀ ਇਕ-ਇਕ ਜਾਂ ਦੋ ਦੋ ਬੂਟੇ ਘੱਟ ਤੋਂ ਘੱਟ ਤੁਸੀਂ ਲਗਾਓ | ਸਕੂਲ ਵਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਸਾਰੇ ਬੱਚਿਆਂ ਨੂੰ ਦੋ-ਦੋ ਬੂਟੇ ਦਿੱਤੇ ਜਾਣ ਤਾਂ ਜੋ ਉਹ ਆਪਣੇ ਘਰਾਂ ਦੇ ਵਿਚ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਕੇ ਵਾਤਾਵਰਨ ਨੂੰ ਵਧੀਆ ਬਣਾ ਸਕਣ | ਸਾਰੇ ਬੱਚਿਆਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਬੂਟੇ ਆਪਣੇ ਘਰਾਂ ਦੇ ਵਿਚ ਲਗਾ ਕੇ ਉਨ੍ਹਾਂ ਦੀਆਂ ਫੋਟੋਆਂ ਖਿੱਚ ਕੇ ਸਕੂਲ ਵਿੱਚ ਦਿਖਾਉਣਗੇ | ਇਸ ਤਰ੍ਹਾਂ ਸਕੂਲ ਵਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਇਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਵਲੋਂ ਆਏ ਹੋਏ ਪਤਵੰਤੇ ਸੱਜਣਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਏ.ਆਈ. ਰਾਹੀਂ ਬਣਾਈ ਇਤਰਾਜ਼ਯੋਗ ਵੀਡੀਓ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ- ਦਲਜੀਤ ਐਮ... ਅਗਲੀ ਖ਼ਬਰ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਐੱਸ.ਐੱਚ.ਓ. ਖਾਲੜਾ ਵਜੋਂ ਅਹੁਦਾ ਸੰਭਾਲਿਆ <br/>
Ad Position 24